ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ)– ਅਮਰ ਆਡੀਓ ਅਤੇ ਪਿੰਕੀ ਧਾਲੀਵਾਲ ਵਲੋਂ ਪ੍ਰਸਿੱਧ ਦੋਗਾਣਾ ਜੋੜੀ ਜੋ ਆਪਣੇ ਦੋਗਾਣਿਆਂ ਰਾਹੀਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕਰ ਚੁੱਕੀ ਹੈ, ਸੁੱਚਾ ਰੰਗੀਲਾ ਅਤੇ ਮਨਦੀਪ ਮੈਂਡੀ ਆਪਣੇ ਨਵੇਂ ਟਰੈਕ “ਪਿੰਡ” ਰਾਹੀਂ ਪੰਜਾਬੀ ਸਰੋਤਿਆਂ ਦੇ ਵਿੱਚ ਇੱਕ ਵਾਰ ਫੇਰ ਭਰਪੂਰ ਹਾਜ਼ਰੀ ਲਗਵਾਉਣ ਆਏ ਹਨ। ਸੁੱਚਾ ਰੰਗੀਲਾ ਤੇ ਮਨਦੀਪ ਮੈਡੀ ਲਗਾਤਾਰ ਇਸ ਤੋਂ ਪਹਿਲਾਂ ਵੱਖ ਵੱਖ ਆਪਣੇ ਪੰਜਾਬੀ ਦੋਗਾਣਿਆਂ ਰਾਹੀਂ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਐਕਟਿਵ ਹਨ। ਇਸ ਟਰੈਕ ਬਾਰੇ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਟਰੈਕ ਨੂੰ ਜੋਆਏ ਅਤੁੱਲ ਨੇ ਸੰਗੀਤ ਨਾਲ ਸ਼ਿੰਗਾਰਿਆ ਹੈ ਤੇ ਲਖਵਿੰਦਰ ਮਾਨ ਮਰਾੜਾਂ ਵਾਲਾ ਨੇ ਇਸ ਟਰੈਕ ਨੂੰ ਕਲਮਬੱਧ ਕੀਤਾ ਹੈ। ਸਟਾਈਲਿਨ ਵੀਰ ਸਿੰਘ ਨੇ ਇਸ ਦਾ ਰਵਾਇਤੀ ਅੰਦਾਜ਼ ਵਿੱਚ ਵੀਡੀਓ ਫਿਲਮਾਂਕਣ ਕੀਤਾ ਹੈ। ਸੋਸ਼ਲ ਮੀਡੀਆ ਤੇ ਇਸ ਟਰੈਕ ਦਾ ਪੋਸਟਰ ਰਿਲੀਜ਼ ਕਰਨ ਉਪਰੰਤ ਇਸ ਗੀਤ ਨੂੰ ਪੂਰੀ ਤਿਆਰੀ ਨਾਲ ਲਾਂਚ ਕਰ ਦਿੱਤਾ ਗਿਆ ਹੈ ਤੇ ਸਰੋਤੇ ਇਸ “ਪਿੰਡ” ਟਰੈਕ ਨੂੰ ਆਪਣੇ ਆਪਣੇ ਪਿੰਡ ਦਾ ਮੋਹ ਸਮਝ ਕੇ ਪ੍ਰਵਾਨ ਕਰ ਰਹੇ ਹਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly