ਕਪੂਰਥਲਾ( ਕੌੜਾ)– ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਭਾਰਤ ਸਰਕਾਰ ਦੇ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੀ ਸਹਾਇਤਾ ਨਾਲ ਸਰਕਾਰੀ ਹਾਈ ਸਕੂਲ ਹਮੀਰਾ ਕਪੂਰਥਲਾ ਵਿਖੇ ਵਿਦਿਆਰਥੀਆਂ ਅੰਦਰ ਵਾਤਾਵਰਣ ਸੰਵੇਦਨਾ ਅਤੇ ਜਾਗਰੂਕਤਾ ਪੈਦਾ ਕਰਨ ਹਿੱਤ ‘ਜਲਗਾਹ ਅਤੇ ਮਨੁੱਖੀ ਭਲਾਈ’ ਥੀਮ ਤੇ ਮਿਤੀ 15 ਜਨਵਰੀ ਤੋਂ ਲਗਾਤਾਰ ਚਲ ਰਹੀਆਂ ਵੱਖ ਵੱਖ ਗਤੀਵਿਧੀਆਂ ਨੂੰ ਜਲਗਾਹ ਦਿਵਸ ਤੇ ਕਾਂਜਲੀ ਜਲਗਾਹ ਕਪੂਰਥਲਾ ਉੱਤੇ ਜਾਗਰੂਕਤਾ ਰੈਲੀ ਨਾਲ ਸੰਪਨ ਹੋਈਆਂ । ਸਕੂਲ ਈਕੋ ਕਲੱਬ ‘ਧਰਤਿ ਸੁਹਾਵੜੀ’ ਦੇ ਕੋਆਰਡੀਨੇਟਰ ਸ੍ਰੀਮਤੀ ਰੁਪਿੰਦਰਜੀਤ ਕੌਰ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਵਿਦਿਆਰਥੀਆਂ ਚ ਵਾਤਾਵਰਣ ਜਾਗਰੂਕਤਾ ਸਬੰਧੀ ਸਕੂਲ ਵਿਚ ਭਾਸ਼ਨ, ਸਲੋਗਨ, ਕੁਇਜ਼ ਅਤੇ ਲੇਖ ਮੁਕਾਬਲੇ ਕਰਵਾਏ ਗਏ I ਮਹਿਮਾ ਭਾਰਤੀ (7 ਵੀਂ ) ਮਿਡਲ ਵਰਗ ਅਤੇ ਸੁਖਮਨਪ੍ਰੀਤ ਕੌਰ (9 ਵੀਂ ) ਨੇ ਸੈਕੰਡਰੀ ਵਰਗ ਵਿੱਚ ਜਿਲ੍ਹਾ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੁਸਕਾਨ ਵਰਮਾ ( 9 ਵੀਂ ) ਮੰਨਤ 9ਵੀਂ ਅਤੇ ਸੁਖਪ੍ਰੀਤ ਸਿੰਘ ( 7ਵੀਂ ) ਨੇ ਵੀ ਦਿਲ ਖਿਚਵੇਂ ਸਲੋਗਨ ਲਿਖੇ ਅਤੇ ਸੁਧਾ (7ਵੀਂ ) ਨੇ ‘ਈਕੋ ਫਰੈਂਡਲੀ ਸੈਲਫ ਮੇਡ ‘ ਪ੍ਰਦਰਸ਼ਨੀ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਮੁੱਖ ਅਧਿਆਪਕ ਸ. ਜੀ ਡੀ ਸਿੰਘ ਨੇ ਵਿਦਿਆਰਥੀਆਂ ਦੇ ਉਤਸ਼ਾਹ ਨੂੰ ਸਲਾਮ ਕਰਦਿਆਂ ਕਿਹਾ ਕਿ ਜਲਗਾਹਾਂ ਧਰਤੀ ਦੀ ਜੀਵਨ ਸ਼ਕਤੀ ਅਤੇ ਜੀਵਨ ਲੜੀ ਨੂੰ ਬਣਾਈ ਰੱਖਣ ਲਈ ਅਹਿਮ ਹਨ। ਧਰਤੀ ਦੀ ਤੰਦਰੁਸਤੀ ਲਈ ਜਲਗਾਹਾਂ ਪ੍ਰਤੀ ਸੰਵੇਦਣਮਈ ਹੋਣਾ ਜਰੂਰੀ ਹੈ | ਇਸ ਮੌਕੇ ਤੇ ਸ੍ਰੀ ਅੰਕੁਸ਼,ਸ੍ਰੀ ਸੁਖਬੀਰ ਸਿੰਘ, ਸ੍ਰੀ ਰਜਿੰਦਰ ਪਾਲ ਸਿੰਘ , ਸ੍ਰੀਮਤੀ ਮਨਪ੍ਰੀਤ ਕੌਰ, ਸ੍ਰੀ ਸ਼ਮਸ਼ੇਰ ਸਿੰਘ, ਸ੍ਰੀਮਤੀ ਹਰਪ੍ਰੀਤ ਕੌਰ, ਸ੍ਰੀਮਤੀ ਕੋਮਲ, ਸ੍ਰੀ ਜਸਵੀਰ ਪਾਲ, ਸ੍ਰੀਮਤੀ ਦਲਜੀਤ ਕੌਰ ਅਤੇ ਮੈਡਮ ਜਸਪਾਲ ਕੌਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly