ਗਾਇਕ ਪਵਨ ਮਾਹੀ ਦੀ ਆਵਾਜ਼ ਵਿੱਚ ਪਹਿਲਾ ਧਾਰਮਿਕ ਗੀਤ “ਬੇਗਮਪੁਰ ਦਾ ਮਾਹੀ”  ਰਿਲੀਜ ਹੋਣ ਲਈ ਤਿਆਰ ਕਨੇਡਾ/ ਵੈਨਕੂਵਰ

 (ਕੁਲਦੀਪ ਚੁੰਬਰ)-  ਪਿਛਲੇ ਕੁਝ ਸਾਲਾਂ ਤੋ ਵਿਦੇਸ਼ ਦੀ ਧਰਤੀ ਰਹਿੰਦੇ ਹੋਏ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆਪਣੇ  ਧਾਰਮਿਕ,ਸਮਾਜਿਕ ਅਤੇ ਮਿਸ਼ਨਰੀ ਗੀਤਾ ਰਾਹੀ ਚੋਟੀ ਦੇ ਗੀਤਕਾਰਾਂ ਦੀ ਪਹਿਲੀ ਕਤਾਰ ਚ ਖੜਣ ਵਾਲੇ ਗੀਤਕਾਰ ਪਵਨ ਮਾਹੀ ਯੂ.ਐਸ.ਏ. ਦੇ ਲਿਖੇ ਗੀਤ “ਗੱਭਰੂ ਚੋ ਬੋਲੇ ਕਾਂਸ਼ੀ ਰਾਮ ਸੂਰਮਾ”, “ਸਾਡੇ ਹੱਕਾਂ ਉੱਤੇ ਡਾਕਾ ਪੈ ਜਾਣਾ ਸੀ”, “ਦੁਨੀਆ ਨੂੰ ਤਾਰਨ ਆਏ” ਅਤੇ “ਸਤਿਗੁਰੂ ਰਵਿਦਾਸ ਜੀ” ਅਤੇ ਹੋਰ ਵੀ ਅਨੇਕਾ ਗੀਤ ਬਹੁਤ ਹੀ ਮਕਬੂਲ ਹੋਏ। ਇਸ ਵਾਰ ਪਵਨ ਮਾਹੀ ਦੀ ਆਵਾਜ਼ ਵਿੱਚ ਪਹਿਲਾ ਧਾਰਮਿਕ ਗੀਤ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉਤਸਵ ਮੌਕੇ “ਬੇਗਮਪੁਰ ਦਾ ਮਾਹੀ” ਸਾਊਂਡ ਵੇਵਜ਼ ਮਿਊਜ਼ਿਕ ਕੰਪਨੀ ਅਤੇ ਪੀਐੱਮ ਪ੍ਰੋਡਕਸ਼ਨ USA ਤੋ ਕੰਪਨੀ ਤੇ ਪ੍ਰੋਡਿਊਸਰ ਸੁਰਿੰਦਰ ਮਾਹੀ-USA ਤੇ ਰਣਜੀਤ ਮਾਹੀ ਦੀ ਸ਼ਾਨਦਾਰ ਪੇਸ਼ਕਸ ਹੇਠ ਬਹੁਤ ਜਲਦ ਰਿਲੀਜ ਕੀਤਾ ਜਾ ਰਿਹਾ ਹੈ। ਇਸ ਗੀਤ ਵਾਰੇ ਜਾਣਕਰੀ ਦਿੰਦੇ ਹੋਏ ਅਮਨ ਮਾਹੀ ਨੇ ਦੱਸਿਆ ਕਿ “ਬੇਗ਼ਮਪੁਰ ਦਾ ਮਾਹੀ” ਗੀਤ ਦੀ ਸੂਟਿੰਗ ਵੀਡੀਓ ਡਾਇਰੈਕਟਰ ਰਿੱਕੀ ਪਾਲ ਯੂ.ਐਸ.ਏ. ਵੱਲੋਂ ਅਮਰੀਕਾ ਦੀਆ ਵੱਖ ਵੱਖ ਲੋਕੇਸ਼ਨਾ ਤੇ ਮੁਕੰਮਲ ਕਰ ਲਈ  ਹੈ । ਇਹ ਗੀਤ ਬਹੁਤ ਜਲਦ ਵਿਸ਼ਵ ਪੱਧਰ ਤੇ ਵੱਖ ਵੱਖ ਸਾਈਟਾਂ ‘ਤੇ ਰਲੀਜ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪਤਰਸ ਚੀਮਾ ਦੇ ਧਾਰਮਿਕ ਟਰੈਕ “ਚਰਨਾਂ ਦੇ ਨਾਲ” ਦਾ ਪੋਸਟਰ ਆਗਮਨ ਪੁਰਬ ਦੀ ਖੁਸ਼ੀ ਵਿੱਚ ਕੀਤਾ ਗਿਆ ਰਿਲੀਜ਼
Next article ਏਹੁ ਹਮਾਰਾ ਜੀਵਣਾ ਹੈ -500