ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ 75ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ

ਜਲੰਧਰ, ਫਗਵਾੜਾ (ਜੱਸੀ)-ਸਥਾਨਕ ਅੱਪਰਾ ਤੋਂ ਨਗਰ ਮੁੱਖ ਮਾਰਗ ‘ਤੇ ਸਥਿਤ ਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ 75ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ। ਇਸ ਮੌਕੇ ਆਯੋਜਿਤ ਸਮਾਰੋਹ ਦਾ ਉਦਘਾਟਨ ਸਕੂਲ ਦੇ ਡਾਇਰੈਕਟਰ ਸੰਦੀਪ ਰਾਣਾ ਵਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ। ਸਮਾਰੋਹ ਦੌਰਾਨ ਸਕੂਲ ਦੇ ਪ੍ਰਿੰਸੀਪਲ ਕੁਰਨੇਸ਼ ਨੰਦਾ ਨੇ ਸਮੂਹ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦੇਸ਼ ਦੀ ਏਕਤਾ, ਸ਼ਾਨ ਤੇ ਗੌਰਵਤਾ ਦਾ ਪ੍ਰਤੀਕ ਹੈ। ਇਸ ਮੌਕੇ ਸਕੂਲ ਦੇਡਾਇਰੈਕਟਰ ਸੰਦੀਪ ਰਾਣਾ ਨੇ ਵਿਦਿਆਰਥੀਆਂ ਨੂੰ ਪੜ ਲਿਖ ਕੇ ਸਮਾਜ ਪ੍ਰਤੀ ਆਪਣੀਆਂ ਬਣਦੀਆਂ ਜਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ, ਗੀਤ ਤੇ ਭਾਸ਼ਣ ਵੀ ਪੇਸ਼ ਕੀਤੇ। ਇਸ ਮੌਕੇ ਸਤਵਿੰਦਰ ਕੁਮਾਰ, ਜਸਕਰਨ ਸਿੰਘ, ਨੇਹਾ, ਆਰਤੀ, ਅੰਜਲੀ, ਪ੍ਰੀਤੀ, ਪ੍ਰਭਜੋਤ, ਗੁਰਪ੍ਰੀਤ ਕੌਰ, ਸੀਮਾ, ਉਮਾ, ਮਮਤਾ ਰਾਣੀ, ਸਮਰਿਤੀ, ਅਮਨਦੀਪ ਕੌਰ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article      ਏਹੁ ਹਮਾਰਾ ਜੀਵਣਾ ਹੈ -499
Next articleਸੰਘਰਸ਼ਾਂ ਦਾ ਜਾਇਆ…ਜਗਤਾਰ ਜਜ਼ੀਰਾ