ਰਿਸ਼ਤੇ ਰਿਸ਼ਤਿਆਂ ਵਿੱਚ ਫ਼ਰਕ ਹੁੰਦਾ 

(ਸਮਾਜ ਵੀਕਲੀ)

ਕੁਝ ਰਿਸ਼ਤੇ ਸਾਨੂੰ ਪਰਮਾਤਮਾ ਵਲੋਂ ਹੀ ਬਣੇ ਬਣਾਏ ਮਿਲਦੇ ਹਨ। ਜਿਵੇਂ ਭੈਣ,ਭਾਈ,ਚਾਚੇ,ਤਾਏ,ਮਾਮੇ,ਮਾਸੀਆਂ,ਭੂਆ ਫੁਫੜ,ਪਰ ਕੁਝ ਇਹੋ ਜਿਹੇ ਵੀ ਰਿਸ਼ਤੇ ਨੇ ਜੋਂ ਤੁਸੀਂ ਆਪ ਚੁਣਦੇ ਹੋ,ਉਹ ਰਿਸ਼ਤੇ ਵੀ  ਖ਼ਾਸ ਹੁੰਦੇ ਨੇ ।ਜਿਹਨਾਂ ਵਿਚੋਂ ਇਕ ਦੋਸਤੀ ਹੈ।
     ਬਹੁਤ ਸਾਰੇ ਰਿਸ਼ਤੇ ਤਾਂ ਤੁਹਾਨੂੰ ਕੁਦਰਤ ਦੀ ਅਨਮੁੱਲੀ ਦੇਣ ਹੈ।ਪਰ ਕੁਦਰਤ ਕੁਝ ਰਿਸ਼ਤੇ ਚੁਣਨ ਦੀ ਸਮਝ ਤੁਹਾਨੂੰ ਦਿਤੀ ਹੈ।ਉਹ ਤੁਹਾਡੇ ਤੇ ਨਿਰਭਰ ਕਰਦਾ ਹੈ,ਕਿਹੋ ਜਿਹੇ ਚੁਣਨੇ ਜਾ ਬਣਾਉਣੇ ਹਨ।
        ਜਿਹਨਾਂ ਵਿਚੋਂ ਇਕ ਰਿਸ਼ਤਾ ਦੋਸਤੀ ਦਾ ਹੈ।ਜੋਂ ਅਸੀਂ ਖ਼ੁਦ ਚੁਣਦੇ ਹਾਂ,ਜਿਸ ਨਾਲ ਆਪਾਂ ਨਿੱਕੀ ਤੋਂ ਨਿੱਕੀ ਗੱਲ ਵੀ ਸਾਝੀ‌ ਕਰ ਲੈਂਦੇ ਹਾਂ।ਜੋਂ ਅਸੀਂ ਕਿਸੇ ਨੂੰ ਨਹੀਂ ਦੱਸ ਸਕਦੇ, ਕਦੋਂ ਜਾਨ ਤੋਂ ਪਿਆਰੇ ਬਣ ਜਾਂਦੇ ਦੋਸਤ ਪਤਾ ਹੀ ਨਹੀਂ ਲੱਗਦਾ ਹੈ।ਉਸ ਵੇਲੇ ਪਰਮਾਤਮਾ ਦਾ ਬੰਦਾ ਸ਼ੁਕਰ ਗੁਜ਼ਾਰ ਹੁੰਦਾ।
                ਪਰ ਕਦੇ ਕਦੇ ਅਸੀਂ ਜੋ ਸੋਚਦੇ ਹਾਂ ਉਹ ਉਸੇ ਤਰ੍ਹਾਂ ਨਹੀਂ ਹੁੰਦਾ, ਕਹਿੰਦੇ ਹੁੰਦੇ ਨੇ ਘਰ ਦਾ ਭੇਤੀ ਲੰਕਾ ਢਾਹੇ , ਤੁਸੀਂ ਕਿਸੇ ਨੂੰ ਆਪਣੇ ਦਿਲ ਦੀ ਗੱਲ ਦੱਸੋ ਆਪਣਾ ਦਿਲ ਦੇ ਕਰੀਬੀ ਸਮਝ ਕੇ ਉਹ ਜਦੋਂ ਲੋਕਾਂ ਵਿਚ ਤੁਹਾਡੇ ਪਰਦੇ ਜ਼ਾਹਿਰ ਕਰਦਾ ਹੈ ,ਦੁੱਖ ਤਾਂ ਲੱਗਦਾ ਹੀ ਹੈ।
          ਸਾਰੇ ਇਕੋ ਜਿਹੇ ਵੀ ਨਹੀਂ ਹੁੰਦੇ,ਬੰਦੇ-ਬੰਦੇ ਵਿੱਚ ਵੀ ਫਰਕ ਹੁੰਦਾ ਹੈ। ਕੁਝ ਤਾਂ ਦਿਲੋਂ ਜਾਨ ਤੋਂ ਪਿਆਰੇ ਲੱਗਣ ਲੱਗ ਜਾਂਦੇ,ਜੋਂ ਮਾੜੇ ਸਮੇਂ ਵਿੱਚ ਤੇ ਮਾੜੇ ਹਾਲਾਤਾਂ ਵਿੱਚ ਸਾਥ ਦਿੰਦੇ ਹਨ।ਤੇ ਕਈਆਂ ਤੇ ਪਛਤਾਵਾ। ਕਈ ਮੈਂ ਆਪ ਦੇਖੇ ਨੇ ਲਾ ਲਾ ਕੁਛ ਕੁਝ ਨਹੀਂ ਹੁੰਦਾ,ਉਸ ਵੇਲੇ ਕੁਝ ਨਹੀਂ ਹੁੰਦਾ ਪਰ ਸਾਰੀ ਉਮਰ ਪਛਤਾਵਾ ਰਹਿ ਜਾਂਦਾ, ਉਸ ਵੇਲੇ ਸੋਚਦਾ ਬੰਦਾ ਮੱਥੇ ਤੇ ਹੱਥ ਮਾਰ,ਮੇਰੇ ਤੋਂ ਗਲਤੀ ਹੋ ਗਈ, ਬੰਦੇ ਦੀ ਪਰਖ ਕਰਨ ਵਿਚ…….ਫੇਰ ਪਛਤਾਇਆ ਕੋਈ ਫਾਇਦਾ ਨਹੀਂ ਹੁੰਦਾ।
          ਹਮੇਸ਼ਾ ਤੁਸੀਂ ਸੋਚੋ ਤੁਹਾਡੇ ਨਾਲ ਚੰਗਾ ਹੋਵੇਗਾ,ਤਾਂ ਉਹ ਵੀ ਨਹੀਂ ਹੋ ਸਕਦਾ ਹੈ।
ਗਿੰਦਾ ਸਿੱਧੂ
ਜ਼ਿਲਾ ਗੁਰਦਾਸਪੁਰ
6239331711

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleDense to very dense fog to shroud north India for 3 more days: IMD
Next articlePilot assault case: Another video surfaces, shows passenger apologising