(ਸਮਾਜ ਵੀਕਲੀ)
ਵਗਦੀਆਂ ਤੇਜ਼ ਹਵਾਵਾਂ ਪੱਤੇ ਝੜਦੇ ਪਏ ਨੇ
ਲੋਕੀ ਮੇਰੇ ਦੁੱਖ ‘ਤੇ ‘ਵਾਹ ਵਾਹ’ ਕਰਦੇ ਪਏ ਨੇ
ਢਿੱਡੋਂ ਜੰਮੇ ਜੰਮਣ ਵਾਲਿਆਂ ਨੂੰ ਹੀ ਮਾਰ ਰਹੇ
ਵੇਖੋ ਕੈਸੇ ਅਕਲਾਂ ਉੱਤੇ ਪਰਦੇ ਪਏ ਨੇ
ਜਿੰਨ੍ਹਾਂ ਖਾਤਿਰ ਮੈਂ ਸਭਨਾਂ ਨਾਲ ਲੜਿਆ ਹਾਂ
ਕਿਉਂ ਅੱਜ ਉਹ ਮੇਰੇ ਨਾਲ ਹੀ ਲੜਦੇ ਪਏ ਨੇ
ਇੱਕ ਉਹਨੂੰ ਮੇਰੇ ਨਾਲ ਮੁਹੱਬਤ ਨਹੀਂ ਹੁੰਦੀ
ਉਂਜ ਤੇ ਆਸ਼ਿਕ ਲੱਖਾਂ ਮੇਰੇ ‘ਤੇ ਮਰਦੇ ਪਏ ਨੇ
ਮੇਰੇ ਘਰ ਅੱਗ ਲਾਉਣ ਵਾਲਿਆਂ ਬਾਰੇ ਦੱਸਾਂ
ਸੁਣਿਐ ‘ਨੂਰ’ ਘਰ ਉਹਨਾਂ ਦੇ ਵੀ ਸੜਦੇ ਪਏ ਨੇ
ਨੂਰਦੀਪ ਕੋਮਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly