“ਸੱਥ- ਵਾਰਤਾ”

   ਹਰੀਸ਼ ਪਟਿਆਲਵੀ
(ਸਮਾਜ ਵੀਕਲੀ)

ਬੋਹੜਾਂ ਥੱਲੇ ਆਣ ਬਹਿੰਦੇ..ਧੁੱਪ  ਚੜ੍ਹੇ  ਤੇ
ਲੋਕ-ਸਭਾ ਵਾਂਗੋਂ  ਸੱਥ ..ਜੁੜੇ  ਥੜ੍ਹੇ  ਤੇ
ਫੌਜੀ ਤਾਇਆ ਦੱਸੇ ਅਖ਼ਬਾਰ  ਪੜ੍ਹੇ ਤੇ
ਵਾਦੀ ਚ ਗਰੁੱਪ  ..ਅੱਤਵਾਦੀ ਮਾਰਤਾ..ਜੀ ਅੱਤਵਾਦੀ ਮਾਰਤਾ
ਤਾਸ਼  ਵਾਲੀ ਢਾਣੀ ….ਦੀ ਸੁਣਾਵਾਂ ਵਾਰਤਾ  .
ਖਿਝਿਆਂ ਦਾ ਹੈਪੀ  ..ਇੱਕ ਬੱਬੂ ਦੁਲੇ  ਦਾ
ਲੰਬੜਾਂ  ਦਾ ਵੈਲੀ  ..ਵੱਡਾ  ਮੁੰਡਾ  ਠੁੱਲ੍ਹੇ ਦਾ
ਛੇਵਾਂ ਗਿੱਲ  ਪੰਚ  ..ਸਾਥੀ ਬਾਬੇ  ਬੁਲ੍ਹੇ  ਦਾ ਵੈਲੀ ਦੀ ਬੇਗ਼ੀ ਤੇ ..ਬੱਬੂ  ਯੱਕਾ ਚਾੜਤਾ .ਬੱਬੂ  ਯੱਕਾ ਚਾੜਤਾ
ਤਾਸ਼ ਵਾਲੀ ਟੋਲੀ  ਦੀ  ਸੁਣਾਵਾਂ ਵਾਰਤਾ
ਆਂਖੋਂ ਦੇਖੀ ਆਜ.. ਤੱਕ ਦੱਸੇ ਧਰਮਾਂ
ਹੱਟੀ ਤੇ ਬੈਠੇ ਨਾਂ  ਕਦੇ ਬਾਬਾ  ਪਰਮਾ
ਲੈਂਦੇ ਨੇ  ਲੜਾਈਆਂ ਮੁੱਲ ਜੰਟਾ ਕਰਮਾ..ਮੁੱਲ ਜੰਟਾ ਕਰਮਾਂ
ਗੋਹੇ ਪਿੱਛੇ ਜੈਬੋ ਤਾਈ ਦਾ  ਸਿਰ ਪਾੜਤਾ
ਤਾਸ਼ ਵਾਲੀ ਢਾਣੀ ਦੀ….
ਅਮਲੀ ਸੁਣਾਉਂਦਾ..  ਜੀਤੇ ਦੀ ਕਹਾਣੀ ਬਈ
ਯੂ.ਪੀ ਤੋਂ ਲਿਆਇਆ ਜਿਹੜਾ  ਭਈਆ-ਰਾਣੀ ਬਈ
ਨਾਭੇ ਦੇ ਗੱਭੇ  ਦੀ ਗੱਲ ..ਕੱਢੇ ਢਾਣੀ ਬਈ
ਕਿਸ਼ਨੋ ਨੇ ਕਹਿੰਦੇ .ਬੀਰਾ..ਜੱਟ ਜਾੜ੍ਹਤਾ.. ਬੀਰਾ ਜੱਟ ਜਾੜ੍ਹਤਾ
ਤਾਸ਼ ਵਾਲੀ ਢਾਣੀ ਦੀ ਸੁਣਾਵਾਂ ਵਾਰਤਾ…..
ਹਾਸੇ ਦੇ ਫ਼ੁਹਾਰੇ  ਰੱਬਾ!…..  ਰਹਿਣ ਖਿੰਡਦੇ
ਵੱਸਦੇ ਰਹਿਣ ਲੋਕੀ …ਸਿਉਨੇ…ਪਿੰਡਦੇ
ਪੱਕੇ  ਨੇ  ਕਲੱਬ  ਵਾਲੇ  ਮੁੰਡੇ   ਹਿੰਡ ਦੇ
ਮਾਣ ਹੈ …ਹਰੀਸ਼..ਮੁੰਡੇ..ਗੀਤਕਾਰ ਦਾ..ਮੁੰਡੇ ਗੀਤਕਾਰ ਦਾ
ਤਾਸ਼ ਵਾਲੀ ਢਾਣੀ ਦੀ ਸੁਣੋ  ਜੀ ਵਾਰਤਾ.
ਹਰੀਸ਼ ਪਟਿਆਲਵੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleWoman shares video of Air India flight with non-functional reading lights & broken seats
Next article        ਫੁਕਰੇ