ਨਵਾਂ ਸਾਲ ਮੁਬਾਰਕ ਇੰਝ ਵੀ ਹੁੰਦਾ ਏ-

ਡਾ ਇੰਦਰਜੀਤ ਕਮਲ 
(ਸਮਾਜ ਵੀਕਲੀ)
 ਇੱਕ ਮਰੀਜ਼ ਕਹਿੰਦਾ , ” ਡਾਕਟਰ ਸਾਹਿਬ ਤਿੰਨ ਦਿਨ ਹੋਗੇ ਲੈਟਰੀਨ ਨਹੀਂ ਆਈ ।   ਮੈਂ ਪੁੱਛਿਆ ,”ਕੀ ਖਾਧਾ ਸੀ ?”   ਕਹਿੰਦਾ,” ਖਾਣਾ ਕੀ ਏ , ਕੱਲ੍ਹ ਦਵਾਈ ਲੈਣ ਦੀ ਸੋਚੀ ਸੀ ,ਫਿਰ ਸੋਚਿਆ ਨਵੇਂ ਸਾਲ ਤੇ ਕੀ ਦਵਾਈ ਖਾਣੀ ਏ , ਸਾਰਾ ਸਾਲ ਦਵਾਈ ਹੀ ਖਾਂਦਾ ਰਹੂਂਗਾ ।”
      ਮੈਂ ਕਿਹਾ,” ਤੂੰ ਪੜ੍ਹਿਆ ਲਿਖਿਆ ਏਂ , ਫਿਰ ਵੀ ਇਹੋ ਜਿਹੀਆਂ ਗੱਲਾਂ ਤੇ ਵਿਸ਼ਵਾਸ ਕਰਦਾ ਏਂ ?”
            ਕਹਿੰਦਾ ,”ਡਾਕਟਰ ਸਾਹਬ , ਜਿਹੜੀਆਂ ਗੱਲਾਂ ਬਣੀਆਂ ਕੁਝ ਨਾ ਕੁਝ ਤਾਂ ਕਾਰਣ ਹੋਏਗਾ । ਮੈਂ ਹੱਸ ਕੇ ਕਿਹਾ ,” ਹੁਣ ਤਾਂ ਤੈਨੂੰ ਦਵਾਈ ਦੀ ਲੋੜ ਹੀ ਨਹੀਂ ਹੈ ?”             ਉਹ ਹੈਰਾਨ ਹੋਕੇ ਕਹਿੰਦਾ ,”ਕਿਓਂ ?”
            ਮੈਂਂ ਕਿਹਾ ,”ਤੇਰਾ ਤਾਂ ਨਵਾਂ ਸਾਲ ਆਪੇ ਹੀ ਮੁਬਾਰਕ ਹੋ ਗਿਆ ! ਤੇਰੀਆਂ ਤਾਂ ਮੌਜਾਂ ਹੋ ਗਈਆਂ , ਜਦੋਂ ਪਹਿਲੇ ਦਿਨ ਹੀ ਪੇਟ ਸਾਫ਼ ਨਹੀਂ ਹੋਇਆ , ਹੁਣ ਤਾਂ ਸਾਰਾ ਸਾਲ ਜਾਣ  ਦੀ ਲੋੜ ਹੀ ਨਹੀਂ “
        ਸ਼ਰਮਿੰਦਾ ਜਿਹਾ ਹੋਕੇ ਕਹਿੰਦਾ , ” ਚੱਲੋ ਛੱਡੋ , ਤੁਸੀਂ ਦਵਾਈ ਦਿਓ ।
  ਡਾ ਇੰਦਰਜੀਤ ਕਮਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੁੱਲ੍ਹੀ (Free)ਬਨਾਮ ਖ਼ਾਲੀ (Blank) ਕਵਿਤਾ-
Next articleਕਵਿਤਾ /ਸੁਣੋ ਨੀ ਕੁੜੀਓ”