ਕਵਿਤਾ /ਸੁਣੋ ਨੀ ਕੁੜੀਓ”

ਸਿਮਰਨ ਕੌਰ ਗਿੱਲ
(ਸਮਾਜ ਵੀਕਲੀ)
ਕੁੜੀਓ ਨੀ ਚਿੜੀਓ
ਸ਼ਿਕਾਰੀ  ਬਾਜਾਂ ਦੇ  ਨਾਲ ਲੜਨਾ ਤੁਸੀ,
ਹੁਣ ਰੋਕ ਨਹੀ ਸਕਦਾ, ਇਹ ਸਮਾਜ ਤੁਹਾਨੂੰ,
ਉੱਚੀ ਰੱਖਣੀ ਪੈਣੀ ਹੱਕ ਦੀ ਅਵਾਜ਼ ਤੁਹਾਨੂੰ।
ਨਾ ਡੋਲਣਾ, ਨਾ ਰੁਕਣਾ,
ਨਾ ਵਹਾ ਦੇ ਵਿੱਚ ਹੜ੍ਹਨਾ ਤੁਸੀ।
ਕੁੜੀਓ ਨੀ ਚਿੜੀਓ
ਸ਼ਿਕਾਰੀ  ਬਾਜਾਂ ਦੇ  ਨਾਲ ਲੜਨਾ ਤੁਸੀ।
ਬਰਾਬਰ ਹੈ ਤੂੰ, ਕਰ ਬਰਾਬਰੀ, ਨਾ ਅੱਧ ਨਾਲ ਤੂੰ ਸਾਰੀ ਨੀ,
ਤੂੰ  ਜਿੱਤਣਾ, ਜੰਗ ਹੱਕ ਦੀ, ਨਾ ਜਿੱਤ ਕੇ ਬਾਜ਼ੀ, ਹਾਰੀ ਨੀ,
ਪੈਰ ਜ਼ਮੀਨ ਤੇ ਨਜ਼ਰ ਸਾਹਮਣੇ,
ਪਰ ਵਿੱਚ ਅਸਮਾਨੀ ਚੜ੍ਹਨਾ ਤੁਸੀ।
ਕੁੜੀਓ ਨੀ ਚਿੜੀਓ
ਸ਼ਿਕਾਰੀ  ਬਾਜਾਂ ਦੇ  ਨਾਲ ਲੜਨਾ ਤੁਸੀ।
ਤੋੜ ਜ਼ੰਜੀਰਾਂ, ਪੱਟ ਸਲਾਖਾਂ, ਖਤਮ ਕਰ ਇਹਨਾਂ ਨਕਲਾਂ ਨੂੰ,
ਤੂੰ ਮਾਰਨਾ ਨਹੀਂ, ਤਾਰਨਾ ਏ, ਮਨੁੱਖਤਾ ਦੀਆਂ ਨਸਲਾਂ ਨੂੰ,
ਸੁਭਾਅ ਵੱਖਰੇ, ਪਰ ਇਨਸਾਨ ਨੇ ਸਭ ਹੀ,
ਹਿੰਮਤੀ ਤੇ ਨਿਡਰ ਹੋਕੇ ਖੜਨਾ ਤੁਸੀ,
ਕੁੜੀਓ ਨੀ ਚਿੜੀਓ
ਸ਼ਿਕਾਰੀ  ਬਾਜਾਂ ਦੇ  ਨਾਲ ਲੜਨਾ ਤੁਸੀ।
ਸਿਮਰਨ ਕੌਰ ਗਿੱਲ
Previous articleਨਵਾਂ ਸਾਲ ਮੁਬਾਰਕ ਇੰਝ ਵੀ ਹੁੰਦਾ ਏ-
Next articleसावित्रीबाई फुले भारतीय सामाजिक व शैक्षिक क्रांति की अग्रदूत : एक पुनर्मूल्यांकन