ਟਰੱਕ ਅਪਰੇਟਰਾਂ ਦੀ ਹੜਤਾਲ ਦਾ ਹੋਇਆ ਜ਼ੋਰਦਾਰ ਅਸਰ,ਹਿਟ ਐਂਡ ਰੰਨ ਕਨੂੰਨ ਤੇ ਲਗੀ ਰੋਕ 

ਮਹਿਤਪੁਰ (ਚੰਦੀ)-  ਭਾਰਤ ਸਰਕਾਰ ਵਲੋਂ ਟਰੱਕ ਅਪਰੇਟਰਾਂ ਸਬੰਧੀ ਪਾਸ ਕੀਤੇ ਗਏ ਕਾਨੂੰਨ ਹਿਟ ਐਂਡ ਰੰਨ ਨੂੰ ਲੈ ਕੇ ਟਰੱਕ ਅਪਰੇਟਰ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾਉਂਦਿਆਂ ਅਣਮਿੱਥੇ ਸਮੇਂ ਲਈ ਕੰਮ ਕਾਜ ਛੱਡਦੇ ਹੋਏ ਚੱਕਾ ਜਾਮ ਕਰਕੇ  ਇਕ ਜਨਵਰੀ 2024 ਤੋ ਹੜਤਾਲ ਤੇ ਚਲੇ ਗਏ ਹਨ। ਜਿਸ ਨਾਲ ਲੋਕਾਂ ਵਿਚ ਭਗਦੜ ਮੱਚ ਗਈ ਅਤੇ ਹਲਾਤ ਐਮਰਜੈਂਸੀ ਵਰਗੇ ਬਣ ਗਏ। ਲੋਕਾਂ ਵੱਲੋਂ ਆਪੋ ਆਪਣੇ ਵਕੀਲਾਂ ਵਿਚ ਡੀਜ਼ਲ,ਪਟਰੋਲ ਪਵਾਉਣ ਲਈ ਪਟਰੋਲ ਪੰਪਾ ਤੇ ਭੀੜ ਤੇ ਲੰਮੀਆਂ ਕਤਾਰਾਂ ਲਗ ਗਈਆਂ। ਅਤੇ ਲੋਕ ਤੇਲ ਲਈ ਤ੍ਰਾਹੀ ਤ੍ਰਾਹੀ ਕਰਦੇ ਦਿਖਾਈ ਦਿੱਤੇ। ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸ਼੍ਰੋਮਣੀ ਅਕਾਲੀ ਦਲ ਦੇ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਆਮ ਆਦਮੀ ਪਾਰਟੀ ਹਲਕਾ ਇੰਚਾਰਜ ਰਣਜੀਤ ਕੌਰ ਵਲੋਂ ਪ੍ਰਤੀਕਰਮ ਦਿੰਦਿਆਂ ਆਖਿਆ ਪੈਟਰੋਲ ਤੇ ਡੀਜਲ ਨਾ ਮਿਲਣ ਕਰ ਸਿਹਤ ਸੇਵਾਵਾਂ ਤੇ ਬੁਰਾ ਅਸਰ ਪੈਣ ਦੇ ਨਾਲ ਨਾਲ ਖੇਤੀਬਾੜੀ ਅਤੇ ਉਸ ਨਾਲ ਜੁੜੇ ਸਹਾਇਕ ਧੰਦੇ ਬੁਰੀ ਤਰਾਂ ਪ੍ਰਭਾਵਿਤ ਹੋ ਸਕਦੇ ਹਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਖੈਹਿਰਾ, ਦੁਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਪੰਨੂ, ਕੁਲ ਹਿੰਦ ਕਿਸਾਨ ਸਭਾ ਦੇ ਕਾਮਰੇਡ ਸੰਦੀਪ ਅਰੋੜਾ ਵੱਲੋਂ ਵਹੀਕਲ ਐਕਟ ਸੋਧ ਦੀ ਸਖ਼ਤ ਸ਼ਬਦਾਂ ਵਿਚ ਨਖੇਦੀ ਕੀਤੀ। ਇਸ ਮੌਕੇ ਸ਼ਹੀਦ ਭਗਤ ਸਿੰਘ ਮਿੰਨੀ ਟਰਾਂਸਪੋਰਟ ਅਤੇ ਦੁਆਬਾ ਟਰਾਂਸਪੋਰਟ ਦੇ ਆਗੂਆਂ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਕਿ ਸਰਕਾਰ ਦੇ ਟਰਾਂਸਪੋਰਟ ਸਬੰਧੀ ਸੋਧ ਕਨੂੰਨ ਦਾ ਸਾਰੇ ਭਾਰਤ ਵਿਚ ਵਿਰੋਧ ਜਾਰੀ ਹੈ । ਯੂਨੀਅਨ ਵੱਲੋਂ 03 ਜਨਵਰੀ ਨੂੰ ਮਹਿਤਪੁਰ ਨਕੋਦਰ ਰੋਡ ਤੇ ਰੋਡ ਤੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮਹਿਤਪੁਰ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਜੇਕਰ ਹੜਤਾਲ ਜਾਰੀ ਰਹਿੰਦੀ ਹੈ ਤਾਂ ਪਟਰੋਲ ਪੰਪਾ ਤੇ ਤੇਲ ਮੁਕਣ ਦੀ ਸੰਭਾਵਨਾ ਤੋ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੱਕ ਅਪਰੇਟਰਾਂ ਅਤੇ ਸਰਕਾਰ ਦਰਮਿਆਨ ਦੇਰ ਸ਼ਾਮ ਤੱਕ ਚੱਲੀ ਮੀਟਿੰਗ ਤੋਂ ਬਾਅਦ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਕਿ ਹਿਟ ਐਂਡ ਰੰਨ ਕਨੂੰਨ ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਨਾਲ ਟਰੱਕ ਅਪਰੇਟਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ. ਬੀ. ਆਰ. ਅੰਬੇਡਕਰ ਸੁਸਾਇਟੀ ਵੱਲੋਂ ਸਮਾਜ ਪ੍ਰਤੀ ਨਿਭਾਈਆਂ ਸੇਵਾਵਾ ਬਦਲੇ  ਹਰਮੇਸ਼ ਸਿੰਘ ਬਾਗਲਾ ਅਤੇ  ਦੀਪਕਾਸ਼ੀ ਸਿੰਘ ਸਨਮਾਨਿਤ 
Next articleਟਰੱਕ ਅਪਰੇਟਰਾਂ ਦੀ ਹੜਤਾਲ ਦਾ ਹੋਇਆ ਜ਼ੋਰਦਾਰ ਅਸਰ,ਹਿਟ ਐਂਡ ਰੰਨ ਕਨੂੰਨ ਤੇ ਲਗੀ ਰੋਕ