ਨਵੇਂ ਸਾਲ ਦੀ ਪ੍ਰਾਰਥਨਾ

         (ਸਮਾਜ ਵੀਕਲੀ)        

ਹੇ ਪਰਮਾਤਮਾ ਕਰਦੇ ਹਾਂ ਤੈਨੂੰ
ਹੱਥ ਜੋੜ ਕੇ ਇਹ  ਅਰਦਾਸ।
ਬਣਾਉਣਾ ਸਭ ਦੇ ਵਿਗੜੇ ਕੰਮ
ਨਾ ਕਰਨਾ ਕਿਸੇ ਨੂੰ ਨਿਰਾਸ਼।
ਭਾਈਚਾਰਾ ਵਧੇ ਲੋਕਾਂ ਦਾ
ਰਹਿਣ ਸਭ ਇੱਕ ਦੂਜੇ ਦੇ ਪਾਸ।
ਆਸ਼ੀਰਵਾਦ ਮਿਲਦਾ ਰਹੇ ਮਾਂ ਬਾਪ ਦਾ
ਬਣਿਆ ਰਹੇ ਉਨਾਂ ਦਾ ਸਦਾ ਵਾਸ।
ਰਾਜਨੇਤਾਵਾਂ ਨੂੰ ਸਦਬੁੱਧੀ ਦੇਣਾ
ਪੂਰੀ ਕਰਨ ਉਹ ਸਬ ਦੀ ਆਸ।
ਬੱਚੇ ਦਿਲ ਲਗਾ ਕੇ ਪੜ੍ਹਾਈ ਕਰਨ
ਪੂਰੇ ਹੋਣ ਮਾਂ ਪਿਓ ਦੀ ਅਰਮਾਨ।
ਵਧ ਰਹੀ ਮਹਿੰਗਾਈ ਤੇ ਲਗੇ ਲਗਾਮ
ਨਾ ਲੋਕ ਦੁਖੀ ਹੋਣ ਅਤੇ ਨਾ ਹੈਰਾਨ।
ਮਜ਼ਦੂਰਾਂ ਨੂੰ ਕੰਮ ਦੀ ਪੂਰੀ ਕੁਦਰਤ ਮਿਲੇ
ਨਾ ਜਾਵੇ ਉਹਨਾਂ ਦੀ ਮਿਹਨਤ ਹਰਾਮ।
ਨੈਤਿਕ ਦਾ ਦਾ ਪਾਠ ਪੜੀਏ ਅਸੀਂ ਸਾਰੇ
ਬੇਸ਼ਕ ਨਾ ਬਣ ਸਕੀਏ ਹਰਿਸ ਚੰਦਰ, ਸੱਤ ਕਾਮ।
ਅਸੀਂ ਹੋਈਏ ਸਾਰੇ ਦੇਸ਼ ਨੂੰ ਸਮਰਪਿਤ
ਇਸਤਰੀ, ਪੁਰਖ, ਬੱਚੇ, ਬੁੱਢੇ ਅਤੇ ਜਵਾਨ।
ਜਿੱਥੇ ਵੀ ਦੇਖੀਏ ਸ਼ਾਂਤੀ ਦਾ ਸਮਰਾਜ ਹੋਵੇ
ਕੋਈ ਵੀ ਦੇਸ਼ ਨਾ ਬਣੇ ਯੁੱਧ ਦਾ ਮੈਦਾਨ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ ੯੪੧੬੩੫੯੦੪੫
ਰੋਹਤਕ ੧੨੪੦੦੧(ਹਰਿਆਣਾ) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਰਦ ਦੀ ਦਵਾ / ਮਿੰਨੀ ਕਹਾਣੀ
Next articleਰਿਸ਼ਤੇ ਰੂਹਾਂ ਦੇ