(ਸਮਾਜ ਵੀਕਲੀ)
ਬਚਪਨ, ਜਵਾਨੀ, ਨੌਕਰੀ ਦੇ ਸਾਲ ਇਕੱਠਿਆਂ ਬਤਾਏ। ਮਕਾਨ ਮੇਰਾ, ਉਸ ਦੀ ਕੋਠੀ ਆਹਮਣੇ ਸਾਹਮਣੇ ਬਣਾ ਲਏ। ਗਲੀ ‘ਚ ਸ਼ਾਮ ਸਵੇਰ ਮਿਲ ਬੈਠਣਾ। ਮੇਰੇ ਕੋਲ ਸਵੇਰ ਵੇਲੇ ਕਿਰਤੀ ਕਾਮੇ ਲੋਕਾਂ ਨੇ ਚਾਹ ਪਾਣੀ ਪੀਦਿਆਂ ਹੀ ਸਾਫ਼ ਸਫ਼ਾਈ ਕਰ ਜਾਣਾ। ਗਲੀ ਮੁਹੱਲੇ ਵਾਲਿਆਂ ਨੇ ਇਸ ਕਾਰਜ ਨੂੰ ਚੰਗਾ ਸਮਝਣਾ।
ਮੇਰੇ ਦੋਸਤ ਕੋਲ ਧਨਾਢ ਲੋਕਾਂ ਦਾ ਤਾਂਤਾ ਲੱਗਾ ਰਹਿੰਦਾ। ਅਸੀਂ ਦੋਵੇਂ ਹੀ ਬੀਮਾਰ ਪੈ ਗਏ। ਦੋ ਮਹੀਨੇ ਇਕੱਠੇ ਮਿਲ ਬੈਠੇ ਨਾ । ਕੁਦਰਤ ਪ੍ਰਮਾਤਮਾ ਦੀ ਜਿਸ ਦਿਨ ਫਿਰ ਗਲੀ ‘ਚ ਬੈਠਣ ਦਾ ਮੌਕਾ ਮਿਲਿਆ। ਮੇਰੇ ਵਾਲੇ ਪਾਸੇ ਸਫ਼ਾਈ ਹੀ ਸਫ਼ਾਈ, ਉੱਧਰ ਕੂੜੇ ਦੇ ਢੇਰ।
ਮੈ ਜਦ ਹੈਰਾਨ ਹੁੰਦਿਆਂ ਬੱਚਿਆਂ ਨੂੰ ਸਵਾਲ ਕੀਤਾ ਕਿ, ” ਇਹ ਫ਼ਰਕ ਕਿਉਂ,,,?
ਜਦ ਮੈਂ ਜਵਾਬ ਸੁਣਿਆਂ ਦੰਗ ਰਹਿ ਗਿਆ ਕਿ, ‘ ਸਫ਼ਾਈ ਸੇਵਕ ਹਰ ਰੋਜ਼ ਆਪਣੇ ਘਰੋਂ ਚਾਹ ਪਾਣੀ ਪੀ ਕੇ ਆਪਣਾ ਕੰਮ ਤਸੱਲੀਬਖਸ਼ ਕਰਦੇ ਸਨ। ‘
ਸਾਹਮਣੇ ਅੰਕਲ ਜੀ ਦੇ ਘਰ ਕੋਈ ਵੀ ਸ਼ਾਹੂਕਾਰ ਨਹੀਂ ਬਹੁੜਿਆ। ਮੈਨੂੰ ਉਸ ਦਾ ਉਹੀ ਨਿਹੋਰਾ ਅੱਜ ਵੀ ਚੇਤਾ ਕਰਵਾ ਰਿਹਾ ਤੂੰ ਆਪਣੇ ਬੱਚਿਆਂ ਨੂੰ ਸੰਭਾਲਣ ਦਾ ਯਤਨ ਨਹੀਂ ਕੀਤਾ। ਹਮੇਸ਼ਾ ਗ਼ਰੀਬ ਤਪਕੇ ਨਾਲ ਖੜ੍ਹਾ ਰਿਹਾ ਹੈਂ।
ਮੈਂ ਸੋਚ ਰਿਹਾ ਸੀ ਕਿ, ‘ਜ਼ਿੰਦਗੀ ਰੰਗੀਨ ਬਨਾਉਣ ਖ਼ਾਤਰ ਅਮੀਰਜ਼ਾਦਿਆਂ ਦੇ ਹੁਸੀਨ ਸੁਪਨੇ ਸਾਕਾਰ ਨਾ ਕਰੋ,,,,,,,।
ਗੁਰਮੀਤ ਸਿੰਘ ਸਿੱਧੂ ਕਾਨੂੰਗੋ
81465 93089
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly