ਫੈਸ਼ਨ ਪ੍ਸਤੀ

ਸਤਨਾਮ  ਸਮਾਲਸਰੀਆ

(ਸਮਾਜ ਵੀਕਲੀ)

ਫੈਸ਼ਨ ਪ੍ਸਤੀ ਦਾ ਕਿਹਾ ਚੱਲਿਆ ਹੈ ਦੌਰ ਜੀ

ਬੱਚਿਆਂ ਦੇ ਚੱਕ ਚੱਕ ਖਰਚੇ ਮਾਪਿਆਂ ਦੇ ਭੌਂਏ ਪਏ ਤੌਰ ਜੀ

ਕੁੜੀ ਪੜੇ ਚੰਡੀਗੜ ਵਿਰਸਾ ਭੁਲਾਈ ਫਿਰਦੀ

ਕਟਵਾ ਦਿੱਤੀ ਗੁੱਤ ਵਾਲ ਸਟੇਟ ਕਰਵਾਈ ਫਿਰਦੀ

ਗੁੱਚੀ ਦੇ ਬਰੈਂਡ ਦੀ ਹੈ ਸੋਪਿੰਗ ਕਰਦੀ

ਪਤਾ ਨਹੀਂ ਕੀਹਦੇ ਕੀਹਦੇ ਨਾਲ ਚੈਟਿੰਗ ਕਰਦੀ

ਮੌਡਰਨ ਨੇ ਹੀਰਾਂ ਰਾਂਝੇ ਵੀ ਅਨੋਖੇ ਨੇ

ਖੁਦਗਰਜ਼ੀ ਦੇ ਰਹਿ ਗਏ ਪਿਆਰ ਸਭ ਧੜੀ ਧੋਖੇ ਨੇ

ਪਹਿਰਾਵੇ ਵਾਲੇ ਸਭ ਨੇ ਸ਼ਰਮ ਹਯਾ ਹੀ ਲਾਹ ਲਏ

ਮੁੰਡੇ ਪਾਉਣ ਸਲਵਾਰਾਂ ਕੁੜੀਆਂ ਪਜਾਮੇ ਪਾ ਲਏ

ਅੰਟੀ ਤੇ ਅੰਕਲ ਨੇ ਲੈ ਲਈ ਸਭ ਰਿਸ਼ਤਿਆਂ ਦੀ ਥਾਂ ਜੀ

ਹੈਰੀ, ਸੈਰੀ, ਬੰਟੀ, ਸੰਟੀ ਅੱਜ ਕੱਲ੍ਹ ਨਿੱਕੇ ਨਿੱਕੇ ਨਾਂ ਜੀ

ਭੈਣਾਂ ਦੇ ਦਿਲਾਂ ਭਰਾਵਾਂ ਲਈ ਪਹਿਲਾਂ ਵਾਲਾ ਹੇਜ ਨੀ

ਬੀਜੀ ਭੈਣ ਅੱਜ ਦੀ ਰੱਖੜੀ ਵੀ  ਵਟਸਅਐਪ ‘ਤੇ ਭੇਜਦੀ

ਛੋਟੇ ਛੋਟੇ ਜਵਾਕ ਵੀ ਮੋਬਾਈਲਾਂ ਨਾਲ ਟਿਕਦੇ

ਥੈਲਿਆਂ ‘ਚ ਕਿਤਾਬਾਂ, ਸੈਂਡਲ ਸ਼ੀਸ਼ਿਆਂ ‘ਚ ਵਿਕਦੇ

ਖੱਡੀ ਲੈ ਗਿਆ ਕੁਬਾੜੀਆ ਤੇ ਚਰਖੇ ਨੂੰ ਘੁਣ ਖਾ ਲਿਆ

ਪੋਤੇ ਨੇ ਵਿਹੜੇ ਚੋਂ ਪਟਾ ਕੇ ਨਿੰਮ ਫੁੱਲਾਂ ਵਾਲਾ ਬੂਟਾ ਲਾ ਲਿਆ

ਮੁੰਡਾ ਗੇੜੀ ਲਾਉਂਦਾ ਬੁਲਟ ‘ਤੇ ਪਟਾਕੇ ਪਾਈ ਜਾਂਦਾ ਏ

ਬਾਪੂ  ਗੁੱਡੇ ਖੇਤ ਝੋਨਾ ਰੋਟੀ ਲਈ ਕੁਰਲਾਈ ਜਾਂਦਾ ਏ

ਉੱਤੋ ਇਹ ਗਾਉਣ ਵਾਲਿਆਂ ਨੇ ਵੀ ਕੀਤਾ ਪਿਆ ਘਾਣ ਜੀ

ਬੂਥੀ ਵਾਂਗ ਬਾਂਦਰ ਬਣਾਈ ਆਉਂਦੀ ਨਾ ਪਛਾਣ ਜੀ

ਉੱਡ ਗਏ ਕੰਧੌਲੀਆਂ ਤੋਂ ਘੁੱਗੀਆਂ ਤੇ ਮੌਰ ਨੇ

ਭੁੱਲ ਗਏ ਗਿੱਧੇ ਥਾਂ ਥਾਂ ਡੀਜਿਆਂ ਦੇ ਸ਼ੋਰ ਨੇ

ਕੌਣ ਬਣਾ ਲਉ ਬਾਗ ਕੀਹਨੇ ਝੋਲਿਆਂ ‘ਤੇ ਬੂਟੀਆਂ ਪਾਉਣੀਆਂ

ਕੌਣ ਬਣਾ ਲਉ ਗੋਈ ਕੀਹਨੇ ਤੰਦੂਰ ‘ਤੇ ਰੋਟੀਆਂ ਲਾਉਣੀਆ

ਨਾ ਹਾਰੇ ਕੜੇ ਦੁੱਧ ਨਾ ਹੀ ਕੋਈ ਹੁਣ ਦੁੱਧ ਰਿੜਕੇ

ਕੀਹਣੇ ਕਹਿਣਾ ਜਾਗਰਾ  ਥੋਡੇ ਵਾੜੇ ਵਿੱਚ ਪਸ਼ੂ ਭਿੜ ਪਏ

ਪਿੰਡਾਂ ਦੀਆਂ ਨਾਨੀਆਂ ‘ਚ ਟੀ-ਸ਼ਰਟਾਂ ਪਾ ਵੇਖ ਕਿਵੇਂ ਦਿਸਦੀਆਂ

ਨੂੰਹਾਂ ਦਾਲ ਬਣਾਉਣੀ ਵੀ ਯੂ- ਟੀਊਬ ਤੋਂ  ਹੈ ਸਿੱਖਦੀਆਂ

ਇੱਕ ਆਮ ਬੰਦਾ ਨਾ ਚਾਹੁੰਦੇ ਵੀ ਕਿੰਨਾ ਕੁਝ ਜਰੀ ਜਾਂਦਾ ਏ

ਬਾਪੂ ਪਿਆ ਤੂੜੀ ਵਾਲੇ ਕੋਠੇ ਪਲ-ਪਲ ਤਿਲ-ਤਿਲ ਮਰੀ ਜਾਂਦਾ ਏ

ਦਰਿਆ ‘ਚ ਖੁੱਲੀ ਹੋਈ ਤੂੜੀ ਦੀ ਪੰਡ ਨੂੰ  ਕਿਵੇਂ ਹੁਣ ਕੱਠਾ ਕਰੀਏ ?

ਰਿਸ਼ਤਿਆ ‘ਚ ਪੈ ਰਹੇ ਪਾੜ ਨੂੰ ਦੱਸੋ ਕਾਹਦੇ ਨਾਲ ਭਰੀਏ ?

ਸਤਨਾਮ  ਸਮਾਲਸਰੀਆ

97108-60004

Previous articleUS Covid-19 cases below 50k for 7 days
Next articleS.Korea reports 397 new Covid-19 cases, 17,399 in total