(ਸਮਾਜ ਵੀਕਲੀ)
ਸਿਆਲ ਦਾ ਮੌਸਮ ਸੀ ਤੇ ਨਾਲੇ ਅੱਜ ਐਤਵਾਰ ਸੀ। ਇਸ ਕਰਕੇ ਮੇਰੇ ਦੋਵੇਂ ਬੱਚੇ ਅੱਜ ਸਕੂਲ ਨਹੀਂ ਗਏ ਸਨ। ਮੈਂ ਉਨ੍ਹਾਂ ਨੂੰ ਨਾਸ਼ਤਾ ਖੁਆਇਆ ਤੇ ਆਪ ਧੁੱਪ ਸੇਕਣ ਲਈ ਆਪਣੇ ਘਰ ਦੀ ਛੱਤ ਉੱਤੇ ਚਲੀ ਗਈ। ਛੱਤ ਉੱਤੇ ਜਾ ਕੇ ਅਚਾਨਕ ਮੇਰੀ ਨਜ਼ਰ ਆਪਣੀ ਗੁਆਂਢਣ ਮਨਜੀਤ ਦੇ ਵਿਹੜੇ ਵਿੱਚ ਪੈ ਗਈ। ਮੈਂ ਵੇਖਿਆ, ਮਨਜੀਤ ਨੇ ਆਪਣੀ ਚਾਰ, ਕੁ ਸਾਲ ਦੀ ਬੱਚੀ ਨੀਤੂ ਮੂਹਰੇ ਕੁੱਝ ਜੂਠੇ ਭਾਂਡੇ ਰੱਖੇ ਹੋਏ ਸਨ, ਜਿਨ੍ਹਾਂ ਨੂੰ ਉਹ ਤਰਲੇ ਲੈ, ਲੈ ਕੇ ਧੋ ਰਹੀ ਸੀ। ਉਸ ਤੋਂ ਕੁੱਝ ਦੂਰ ਮਨਜੀਤ ਦਾ ਛੇ, ਕੁ ਸਾਲ ਦਾ ਬੱਚਾ ਪਿੰਕਾ ਖਿਡੌਣਿਆਂ ਨਾਲ ਖੇਡ ਰਿਹਾ ਸੀ।ਮੈਂ ਪਿੰਕੇ ਨੂੰ ਆਖਿਆ,” ਉਏ ਪਿੰਕੇ, ਤੂੰ ਐਥੇ ਕੱਲਾ ਬੈਠਾ ਖੇਡੀ ਜਾਨਾ ਆਂ, ਤੇਰੀ ਭੈਣ ਜੂਠੇ ਭਾਂਡੇ ਧੋਂਦੀ ਆ। ਤੂੰ ਕਿਉਂ ਨ੍ਹੀ ਧੋਂਦਾ?”
ਪਿੰਕੇ ਨੇ ਆਪਣਾ ਮੂੰਹ ਮੇਰੇ ਵੱਲ ਕੀਤਾ ਤੇ ਆਖਣ ਲੱਗਾ,” ਮੈਂ ਤਾਂ ਮੁੰਡਾ ਆਂ। ਮੁੰਡੇ ਥੋੜ੍ਹਾ ਜੂਠੇ ਭਾਂਡੇ ਧੋਂਦੇ ਹੁੰਦੇ ਆ। ਮੈਂ ਤਾਂ ਖੇਡੂੰਗਾ।” ਮੈਂ ਪਿੰਕੇ ਦੀ ਗੱਲ ਸੁਣ ਕੇ ਬੜੀ ਹੈਰਾਨ ਹੋਈ ਤੇ ਇਹ ਸੋਚਣ ਲਈ ਮਜਬੂਰ ਹੋ ਗਈ ਕਿ ਬਚਪਨ ਵਿੱਚ ਖਿਡੌਣਿਆਂ ਨਾਲ ਖੇਡਣ ਦਾ ਹੱਕ ਕੱਲੇ ਮੁੰਡਿਆਂ ਦਾ ਕਿਉਂ ਹੈ?
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly