(ਸਮਾਜ ਵੀਕਲੀ)
ਭੁੱਲ ਨਾ ਜਾਇਓ ਗੁਰੂ ਦੀਆਂ ਕੁਰਬਾਨੀਆਂ,
ਸਾਂਭ ਰੱਖਿਓ ਤੁਸੀਂ ਉਨ੍ਹਾਂ ਦੀਆਂ
ਨਿਸ਼ਾਨੀਆਂ।
ਜੋ ਇੱਟ ਨਾਲ ਇੱਟ ਖੜਕਾਈ
ਸਰਹੰਦ ਦੀ,
ਠੰਡਾ ਬੁਰਜ ਤੇ ਨਿਸ਼ਾਨੀ ਉਸ
ਕੰਧ ਦੀ।
ਸੈਂਕੜੇ ਹੋਰ ਜੋ ਹੋਈਆਂ ਗੁੰਮਨਾਮੀਆਂ,
ਭੁੱਲ ਨਾ ਜਾਇਓ………..
ਗੜੀ ਚਮਕੌਰ ਵਾਲੀ ਚੇਤੇ ਵਿੱਚ
ਰੱਖਿਓ,
ਸਵਾ ਲੱਖ ਨਾਲ ਲੜਦੇ ਸਿੰਘਾਂ ਤਾਂਈ ਤੱਕਿਓ।
ਮਾਰੇ ਜਰਨੈਲ ਜੋ ਸੀ ਕਰਦੇ ਮਨਮਾਣੀਆਂ,
ਭੁੱਲ ਨਾ ਜਾਇਓ…….
ਬੱਚਿਆਂ ਤਾਈਂ ਤੁਸੀਂ ਉਸ ਇਤਿਹਾਸ ਨੂੰ ਸੁਣਾ ਦਿਓ,
ਮਾਛੀਵਾੜੇ ਦੀ ਧਰਤੀ ਤੇ ਸੇਜ਼ ਸੂਲਾਂ ਦੀ ਦਿਖਾ ਦਿਓ।
ਜਿੱਥੇ ਪ੍ਰੀਵਾਰ ਛੱਡ ਸੁੱਤਾ ਗੋਬਿੰਦ ਪੁੱਤਾਂ ਦਾ ਦਾਨੀ ਆ,
ਭੁੱਲ ਨਾ ਜਾਇਓ……..
ਅੱਜ ਪੱਥਰਾਂ ਦੇ ਥੱਲੇ ਉਹ ਚੀਜ਼ਾਂ ਲੁੱਕ ਚੱਲੀਆਂ,
ਵਿਰਸੇ ਤੋਂ ਦੂਰ ਗੱਲਾਂ ਹੋਣ ਲੱਗੀਆਂ ਅਵੱਲੀਆਂ।
ਅਜੇ ਵੀ ਵੇਲਾ ,ਪੱਤੋ, ਦੂਰ ਕਰੋ ਜੋ
ਖੁਨਾਮੀਆਂ,
ਭੁੱਲ ਨਾ ਜਾਇਓ ਗੁਰੂ ਦੀਆਂ ਕੁਰਬਾਨੀਆਂ।
ਸਾਂਭ ਰੱਖਿਓ ਤੁਸੀਂ ਉਹਨਾਂ ਦੀਆਂ
ਨਿਸ਼ਾਨੀਆਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly