ਐੱਲ ਈ ਡੀ ਸਮੇਤ ਲੋਹੇ ਦਾ ਕੀਮਤੀ ਸਮਾਨ ਚੋਰੀ
ਕਪੂਰਥਲਾ, 18 ਦਸੰਬਰ (ਕੌੜਾ)- ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਚੂਹੜਪੁਰ ਵਿੱਚ ਚੋਰਾਂ ਦੁਆਰਾ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਸੈਂਟਰ ਹੈੱਡ ਟੀਚਰ ਰਵੀ ਵਾਹੀ ਨੇ ਦੱਸਿਆ ਕਿ ਬੀਤੀ ਦਰਮਿਆਨੀ ਰਾਤ ਨੂੰ ਚੋਰਾਂ ਵੱਲੋਂ ਸਕੂਲ ਦੇ ਵੱਖ-ਵੱਖ ਕਮਰਿਆਂ ਦੇ ਤਾਲੇ ਤੋੜ ਕੇ ਸਕੂਲ ਦਾ ਸਮਾਨ ਚੋਰੀ ਕੀਤਾ ਗਿਆ। ਇਸਦੀ ਜਾਣਕਾਰੀ ਉਹਨਾਂ ਨੂੰ ਸਵੇਰੇ 7 ਵਜੇ ਉਦੋਂ ਲੱਗੀ, ਜਦੋਂ ਸਕੂਲ ਦੀ ਸਫਾਈ ਸੇਵਿਕਾ ਸਕੂਲ ਵਿੱਚ ਸਫਾਈ ਕਰਨ ਆਈ ਅਤੇ ਉਹਨਾਂ ਨੇ ਸਕੂਲ ਦੇ ਕਮਰਿਆਂ ਨੂੰ ਖੁੱਲੇ ਹੋਣ ਬਾਰੇ ਦੱਸਿਆ । ਸਕੂਲ ਪਹੁੰਚਣ ਤੇ ਜਦੋਂ ਦੇਖਿਆ ਗਿਆ ਤਾਂ ਜਮਾਤ ਵਿੱਚ ਲੱਗੀ ਇੰਚ 32 ਇੰਚੀ ਐਲ ਈ ਡੀ ਚੋਰ ਉਤਾਰ ਕੇ ਲੈ ਗਏ ਹਨ। ਇਸ ਤੋਂ ਇਲਾਵਾ ਸਟੋਰ ਰੂਮ ਵਿੱਚ ਪਿਆ ਲੋਹਾ ਜੋ ਸਕੂਲ ਦਾ ਗੇਟ ਬਣਾਉਣ ਲਈ ਰੱਖਿਆ ਗਿਆ ਸੀ। ਆਂਗਣਵਾੜੀ ਦੇ ਕਮਰੇ ਵਿੱਚੋਂ ਆਏ ਰਾਸ਼ਨ ਵਿੱਚੋਂ 30 ਕਿਲੋ ਘਿਓ, ਸੀਮੈਂਟ ਵਾਲੇ ਕਮਰੇ ਵਿੱਚੋਂ 12 ਬੋਰੇ ਸੀਮੈਂਟ ਚੋਰੀ ਹੋ ਚੁੱਕਾ ਸੀ। ਸੈਂਟਰ ਹੈਡ ਟੀਚਰ ਰਵੀ ਵਾਹੀ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਕਬੀਰਪੁਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜ਼ਿਕਰ ਯੋਗ ਹੈ ਕਿ ਚੋਰਾਂ ਦੁਆਰਾ ਸਕੂਲਾਂ ਵਿੱਚ ਚੋਰੀ ਕਰਨ ਦਾ ਸਿਲਸਿਲਾ ਪਿਛਲੀਆਂ ਗਰਮੀਆਂ ਦੀਆਂ ਛੁੱਟੀਆਂ ਤੋਂ ਲਗਾਤਾਰ ਜਾਰੀ ਹੈ। ਜਦਕਿ ਪੁਲਿਸ ਕੁੰਭ ਕਰਨੀ ਨੀਂਦ ਸੁੱਤੀ ਹੋਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly