ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਤੋਂ ਪੰਜਾਬੀ ਅਧਿਆਪਕ ਸੰਦੀਪ ਸਿੰਘ ਨੇ ਦੂਜੀ ਵਾਰ ਫਿਰ ਹਾਸਿਲ ਕੀਤਾ ‘ਨੈਸ਼ਨਲ ਬੈਸਟ ਟੀਚਰ ਅਵਾਰਡ’।

ਸਕੂਲ ਪ੍ਰਿੰਸੀਪਲ ਡਾ: ਯੋਗਿਤਾ ਸ਼ਰਮਾ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਦੇ ਪੰਜਾਬੀ ਵਿਸ਼ੇ ਦੇ ਅਧਿਆਪਕ ਸੰਦੀਪ ਸਿੰਘ ਨੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਏ ਨੈਸ਼ਨਲ ਅਵਾਰਡ 2023 ਦੇ   ਇੰਨੋਵੇਟਵ ਬੈਸਟ ਟੀਚਰ ਅਵਾਰਡ ਲਈ ਸਿੱਧਾ ਅਪਲਾਈ ਕੀਤਾ ਸੀ।ਇਸ ਅਵਾਰਡ ਲਈ ਫੈਪ ਵੱਲੋਂ ਕੇਵਲ 120 ਅਧਿਆਪਕਾਂ ਦੀ ਚੋਣ ਕਰਕੇ ਸਨਮਾਨ ਦੇਣ ਲਈ 13/12/23 ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ  ਬੁਲਾਇਆ ਗਿਆ ।

ਸਨਮਾਨਿਤ ਅਧਿਆਪਕਾਂ ਦੀ ਸੂਚੀ ਵਿੱਚ ਪੰਜਾਬੀ ਵਿਸ਼ੇ ਦੇ ਬੈਸਟ ਟੀਚਰ ਲਈ ਇਹਨਾਂ ਨੇ ਆਪਣਾ ਨਾ ਵਿਸ਼ੇ ਅਨੁਸਾਰ ਪੰਜਾਬੀ ਵਿਸ਼ੇ ਦੀ ਪਹਿਲੀ ਸੂਚੀ ਵਿੱਚ  ਦਰਜ਼ ਕਰਵਾਕੇ ਸਕੂਲ ਅਤੇ ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ, ਸਰਬਜੀਤ ਸਿੰਘ ਅਤੇ ਸਮੁੱਚੀ ਸਕੂਲ ਮਨੇਂਜਮੈਂਟ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਸੰਸਥਾਂ ਨੂੰ ਨੈਸ਼ਨਲ ਪੱਧਰ ਤੱਕ ਪਹਿਚਾਣ ਦਿਵਾਈ ਹੈ। ਇਸ ਅਧਿਆਪਕ ਵੱਲੋਂ ਲਗਾਤਾਰ ਦੂਜੀ ਵਾਰ ਇਹ ਸਨਮਾਨ ਹਾਸਲ ਕਰਨਾ, ਸਾਡੇ ਸਕੂਲ ਅਤੇ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ। ਪੰਜਾਬੀ ਅਧਿਆਪਕ ਵਾਤਾਵਰਨ,ਸਮਾਜ ਸੇਵਾ, ਖੇਡਾਂ,ਧਰਮ, ਸਭਿਆਚਾਰ, ਸੰਸਕ੍ਰਿਤੀ, ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਲਈ, ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪਿਛਲੇ 12 ਸਾਲ ਤੋਂ ਨਿਰੰਤਰ ਇਹ ਸੇਵਾ ਨਿਭਾਉਂਦਾ ਆ ਰਿਹਾ ਹੈ। ਉਪਰੋਕਤ ਸਾਰੀਆਂ ਸੇਵਾਵਾਂ ਅਤੇ ਅਕਾਦਮਿਕ ਨਿਰੀਖਣ ਤੋਂ ਬਾਅਦ  ਇਹ ਸਨਮਾਨ ਹਾਸਲ ਕਰਨਾ ਇਹਨਾਂ ਦੀ ਸਖ਼ਤ ਮਿਹਨਤ ਅਤੇ ਅਗਾਂਹਵਧੂ ਸੋਚ ਦਾ ਹੀ ਪ੍ਰਮਾਣ ਹੈ। ਇਸ ਸਾਲ ਹੀ ਨਸ਼ਿਆਂ ਖ਼ਿਲਾਫ਼ ਲਿਖੀ ਸੌਟ ਫਿਲਮ “ਨਸ਼ੇ ਕਰਨ ਨਾਸ਼” ਲਈ ਵੀ ਸੰਦੀਪ ਸਿੰਘ ਨੇ ਜ਼ਿਲ੍ਹਾ ਪੱਧਰ ਤੇ 3100 ਰੁ: ਦੀ ਨਕਦ ਰਾਸ਼ੀ ਨਾਲ ਦੂਜਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾ ਰੌਸ਼ਨ ਕੀਤਾ ਹੈ। ਸਕੂਲ ਪਹੁੰਚਣ ਤੇ ਸਮੁੱਚੇ ਸਕੂਲ ਸਟਾਫ਼ ਅਤੇ ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ, ਮਨੇਂਜਰ ਸਰਦਾਰ ਸਰਬਜੀਤ ਸਿੰਘ ਜੀ ਵੱਲੋਂ ਅਧਿਆਪਕ ਨੂੰ ਨਿੱਘਾ ਸਵਾਗਤ ਕਰਨ ਉਪਰੰਤ ਸਨਮਾਨਿਤ ਕੀਤਾ। ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਢੇਰੋਂ ਸ਼ੁਭਕਾਮਨਾਵਾਂ ਭੇਟ ਕੀਤੀਆਂ। ਮੌਕੇ ਬਾਬਾ ਚੰਨ ਜੀ, ਕਮਲਦੀਪ ਸਿੰਘ ਜੀ ਅਤੇ ਸਮੂਹ ਸਕੂਲ ਸਟਾਫ਼ ਮੌਜੂਦ ਸੀ

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕਾ ਆਰ. ਡੀ.ਗੋਰਾਇਆ ਦਾ ਧਾਰਮਿਕ ਟਰੈਕ ” ਸਰਹਿੰਦ ਦੀ ਦੀਵਾਰ ” ਵਿਸ਼ਵ ਭਰ ‘ਚ ਰਿਲੀਜ਼
Next articleਪਾਣੀ ਦੀ ਦੁਰਵਰਤੋਂ