ਸੋਹਣਾ ਪਰਿਵਾਰ

         (ਸਮਾਜ ਵੀਕਲੀ)
ਤੇਰਾ ਨਿੱਕਾ ਪੁੱਤ ਜਾਂਵਦਾ ਸਕੂਲ ਹੱਸਕੇ
ਆਕੇ ਖੇਡਣ ਜੋ ਜਾਂਦੈ ਬੇਬੇ ਜੀ ਨੂੰ ਦੱਸਕੇ
ਜੂੜੇ ਉੱਤੇ ਸੋਹਣਾ ਫੱਬਦਾ ਰੁਮਾਲ ਲੇਖਕਾ
ਤੈਨੂੰ ਫੁਰੇ ਕਿੱਥੋਂ ਏਹੋ ਜੇ ਖਿਆਲ ਲੇਖਕਾ
ਲੱਗੇ ਰੱਬ ਹੀ ਹੋਇਆ ਐ ਬਈ ਦਿਆਲ ਲੇਖਕਾ
ਉਹਤੋਂ ਵੱਡੀ ਧੀ ਵਿੱਦਿਆ ਚ ਰੂਚੀ ਰੱਖਦੀ
ਚੁੰਨੀ ਨਾਲ਼ ਜਿਹੜੀ ਅਪਣਾ ਹੈ ਸਿਰ ਢੱਕ ਦੀ
ਰਹਿੰਦੀ ਅੰਮੜੀ ਦੇ ਹਰ ਵੇਲ਼ੇ ਨਾਲ਼ ਲੇਖਕਾ
ਤੈਨੂੰ ਫੁਰੇ ਕਿੱਥੋਂ ਇਹੋ ਜੇ ਖਿਆਲ ਲੇਖਕਾ
ਲੱਗੇ ਰੱਬ ਹੀ ਹੋਇਆ ਐ ਬਈ ਦਿਆਲ ਲੇਖਕਾ
ਏਹੋ ਜਿੰਦਗੀ ਤੈਨੂੰ ਤਾਂ ਤਾਹੀਂ ਸੋਹਣੀ ਜਾਪਦੀ
ਸੇਵਾ ਤਨੋਂ ਮਨੋਂ ਕਰਦਾ ਏਂ ਮਾਂ ਬਾਪ ਦੀ
ਬੁੱਢੇ ਮਾਪਿਆਂ ਦੀ ਰੱਖਦੈ  ਸੰਭਾਲ ਲੇਖਕਾ
ਤੈਨੂੰ ਫੁਰੇ ਕਿੱਥੋਂ ਇਹੋ ਜੇ ਖਿਆਲ ਲੇਖਕਾ
ਲੱਗੇ ਰੱਬ ਹੀ ਹੋਇਆ ਐ ਬਈ ਦਿਆਲ ਲੇਖਕਾ
ਵਹੁਟੀ ਸਾਊ ਜਿਹੀ ਘਰ ਦਾ ਹੈ ਕੰਮ ਕਰਦੀ
ਜਾਵੇ ਗੁਰੂ ਘਰ ਬਾਣੀ ਵੀ ਹੈ ਨਿੱਤ ਪੜ੍ਹਦੀ
ਪੈਂਦੇ ਮਿਹਨਤਾਂ ਨੂੰ ਬੂਰ ਧਾਲੀਵਾਲ ਲੇਖਕਾ
ਤੈਨੂੰ ਫੁਰੇ ਕਿੱਥੋਂ ਇਹੋ ਜੇ ਖਿਆਲ ਲੇਖਕਾ
ਲੱਗੇ ਰੱਬ ਹੀ ਹੋਇਆ ਐ ਬਈ ਦਿਆਲ ਲੇਖਕਾ
ਧੰਨਾ ਧਾਲੀਵਾਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“Education System ਜਾਂ ਰੱਟਾਮਾਰੂ ਸਿਸਟਮ” ?
Next article   ਮਾਸੂਮ ਜਿੰਦਾਂ