(ਸਮਾਜ ਵੀਕਲੀ)
ਦੀਵੇ ਬਾਲ ਬਾਲ ਬਨੇਰੇ ਰੁਸ਼ਨਾਉਂਦੇ ਰਹੇ,
ਦਿਮਾਗ ਤਾਂ ਹਨੇਰਿਆਂ ਨਾਲ ਭਰੇ ਰਹੇ l
ਖਾਣ ਤੇ ਲਗਾਉਣ ਨੂੰ ਤੇਲ ਨਾ ਜੁੜਿਆ,
ਤੇਲ ਪਾ ਪਾ ਜੋਤਾਂ ਭਾਵੇਂ ਜਗਾਉਂਦੇ ਰਹੇ l
ਧੂਏਂ ਨੇ ਵਾਤਾਵਰਣ ਖਰਾਬ ਕਰ ਦਿੱਤਾ,
ਅਵਤਾਰ ਪੂਜਾ ਕਰ ਕਾਲਜੇ ਸਾਡੇ ਠਰੇ ਰਹੇ l
ਅਖੌਤੀ ਭਗਵਾਨਾਂ ਨੇ ਬੁੱਧੀ ਨਾ ਬਖਸ਼ੀ,
ਖੁਰਦਪੁਰੀਆ ਬੁੱਤ ਬਣ ਜਿਹੜੇ ਖੜ੍ਹੇ ਰਹੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147