(ਸਮਾਜ ਵੀਕਲੀ)
ਪੰਜਾਬ ਦੇ ਕੁੱਛ ਜ਼ਿਲਿਆਂ ਸਮੇਤ ਹਰਿਆਣਾ ਦੇ ਬਹੁਤ ਸਾਰੇ ਜ਼ਿਲਿਆਂ ‘ਚ ਹਵਾ ਦੀ ਖ਼ਰਾਬੀ ਚਿੰਤਾਜਨਕ ਬਣੀ ਹੋਈ ਹੈ।ਪੰਜਾਬ ਵਿੱਚ ਹੁਣ ਵੱਢਾਂ ਨੂੰ ਅੱਗਾਂ ਲਾਉਣ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਹਨ ਕਿਉਂਕਿ ਕਿਸਾਨਾਂ ਕੋਲ ਹਾੜੀ ਦੀ ਫ਼ਸਲ ਬੀਜਣ ਲਈ ਸਮਾਂ ਘੱਟਦਾ ਜਾ ਰਿਹਾ ਹੈ। ਅੱਜ ਸਰਕਾਰਾਂ ਕੋਈ ਅਜਿਹੀ ਯੋਜਨਾ ਤਿਆਰ ਕਰਨ ਵਿੱਚ ਨਾਕਾਮ ਹੀ ਰਹੀਆਂ ਹਨ ਜਿਸ ਤੇ ਅਮਲ ਕਰਕੇ ਦੇਸ਼ਵਾਸੀਆਂ ਦੀ ਸਿਹਤ ਨੂੰ ਪਲੀਤ ਹਵਾ ਤੋਂ ਬਚਾਇਆ ਜਾ ਸਕੇ।ਇਸ ਸਾਲ ਪ੍ਰਦੂਸ਼ਣ ਸਗੋਂ ਹੋਰ ਵੀ ਵਿਗੜ ਕੇ ਸਾਹਮਣੇ ਆਇਆ ਹੈ। ਪ੍ਰਦੂਸ਼ਿਤ ਹਵਾ ਮਨੁੱਖ ਦੀ ਸਿਹਤ ਲਈ ਕਿੰਨੀ ਖ਼ਤਰਨਾਕ ਹੈ,ਇਸ ਬਾਰੇ ਸਮੇਂ-ਸਮੇਂ ਤੇ ਕੀਤੇ ਅਧਿਐਨਾਂ ਨੇ ਬਹੁਤ ਸਾਰੇ ਤੱਥ ਉਭਾਰੇ ਹਨ। ਪ੍ਰਦੂਸ਼ਿਤ ਹਵਾ ਬਹੁਤ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ।ਹਵਾ ਪ੍ਰਦੂਸ਼ਣ ਪੱਖੋ ਭਾਰਤ ਦੀ ਹਾਲਤ ਚਿੰਤਾਜਨਕ ਹੈ।ਹਵਾ ਦੇ ਪ੍ਰਦੂਸ਼ਣ ਖ਼ਿਲਾਫ਼ ਜੰਗੀ ਪੱਧਰ ‘ਤੇ ਕੰਮ ਕਰਨਾ ਹੋਵੇਗਾ,ਕਿਸਾਨਾਂ ਤੇ ਕੇਸ ਦਰਜ ਕਰਕੇ ਇਸ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਇਸ ਲਈ ਸਰਕਾਰ ਨੂੰ ਵਿਸ਼ੇਸ਼ ਨੀਤੀਆਂ ਤਿਆਰ ਕਰਨੀਆਂ ਪੈਣਗੀਆਂ ਅਤੇ ਵੱਡੇ ਪੱਧਰ ‘ਤੇ ਪੈਸਾ ਖ਼ਰਚ ਕਰਨਾ ਪਵੇਗਾ। ਧੰਨਵਾਦ ਸਹਿਤ,
ਪ੍ਰਸ਼ੋਤਮ ਪੱਤੋ ( ਮੋਗਾ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly