(ਸਮਾਜ ਵੀਕਲੀ)
ਸੱਚਮੁੱਚ ਸਾਡਾ ਵਿਰਸਾ ਕਿੰਨਾ ਅਮੀਰ ਹੈ, ਕਿੰਨਾ ਦਲੇਰ ਆ ਸਾਡਾ ਪੰਜਾਬ ਸਿਆਂ ਇਹ ਪਿਛਲੀ ਦਿਨੀ ਅਸੀਂ ਦੇਖ ਲਿਆ
ਅਨੇਕਾਂ ਝੱਖੜਾਂ ਨੇ ਇਸ ਨੂੰ ਵਿਚਲਿਤ ਨਹੀਂ ਕੀਤਾ। ਨਹੀਂ ਡਰਦਾ ਏ ਕਿਸੇ ਮੁਸੀਬਤ ਤੋਂ ।
ਪਿਛਲੇ ਦਿਨੀ ਹੜਾਂ ਦੀ ਮਾਰ ਆਈ। ਪੰਜਾਬ ਨੇ ਆਪਣੀ ਛਾਤੀ ਚੀਰ ਕੇ ਪਾਣੀ ਦੇ ਵਹਾਅ ਨੂੰ ਖਤਮ ਕਰ ਦਿੱਤਾ। ਇਸ ਤੇ ਵਸਦੇ ਲੋਕਾਂ ਤੇ ਇਸਦੀ ਕਾਇਨਾਤ ਨੂੰ ਸਲਾਮ । ਲੋਕਾਂ ਦਾ ਐਨੀ ਮੁਸੀਬਤ ਦੇ ਵਿੱਚ ਫਸੇ ਹੋਣ ਦੇ ਬਾਵਜੂਦ ਵੀ ਹੌਸਲਾ ਵੇਖਣ ਵਾਲਾ ਸੀ । ਸਭ ਨੇ ਇਸ ਤਰ੍ਹਾਂ ਇਕ ਦੂਜੇ ਦੀ ਮਦਦ ਕੀਤੀ ਜਿਵੇ ਰੱਬ ਖੁਦ ਇਸ ਧਰਤੀ ਤੇ ਆ ਖਲੋਇਆ ਹੋਵੇ । ਬਿਨਾ ਕਿਸੇ ਭੇਦਭਾਵ ਦੇ ਸਾਰੇ ਰੱਬ ਦੇ ਬੰਦਿਆ ਨੇ ਇਸ ਮੁਸੀਬਤ ਦਾ ਹੌਸਲੇ ਨਾਲ ਸਾਹਮਣਾ ਕੀਤਾ ਸੇਵਾ ਨਿਭਾਈ ।
ਸੇਵਾ ਇਸ ਲਈ ਨਿਭਾਈ ਗਈ ਕਿ ਗੁਰੂਆਂ ਦੀ ਧਰਤੀ ਤੇ ਗੁਰੂਆਂ ਦੇ ਥਾਪੜੇ ਦਿਤੇ ਹੋਏ ਹਨ । 20 ਰੁਪਿਆ ਦੇ ਲੰਗਰ ਵਿੱਚ ਹੁਣ ਤੱਕ ਕਮੀ ਨਹੀਂ ਆਈ ।
ਕਿਉਂਕਿ ਇਹਨਾਂ ਵੀਹ ਰੁਪਇਆਂ ਵਿੱਚ ਬਰਕਤ ਹੀ ਐਨੀ ਹੈ ।
ਪੰਜਾਬ ਦੀ ਧਰਤੀ ਐਨੀ ਕੁ ਉਪਜਾਊ ਹੈ ਕਿ ਦੁਨੀਆਂ ਦਾ ਪੇਟ ਭਰਨ ਵਾਸਤੇ ਬਹੁਤ ਹੈ ।
ਅੱਜ ਵੀ ਸੱਭਿਆਚਾਰ ਨੂੰ ਸਾਂਭੀ ਬੈਠਾ ਹੈ । ਇਹ ਰਾਜ ਆਪਣੇ ਆਪ ਵਿੱਚ ਵਿਲੱਖਣ ਪਹਿਚਾਣ ਰੱਖਦਾ ਹੈ ।
ਭਾਰਤ ਦੀ ਨਹੀ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਮਜਬੂਤ ਦਾ ਥੰਮ ਗੜਣ ਵਾਲਾ ਇਹ ਰਾਜ ਆਪਣੇ ਆਪ ਵਿੱਚ ਖਾਸ ਹੈ।
ਕਈ ਲੋਕਾਂ ਦੀ ਇਹ ਸੋਚ ਹੈ ਕੀ ਹੁਣ ਇਸ ਨੇ ਖਤਮ ਹੋ ਜਾਣਾ ਨਹੀ , ਇਹ ਸੋਚ ਗਲਤ ਹੈ । ਇਸ ਨੂੰ ਢਾਹ ਲਾਉਣ ਵਾਲੇ ਬਹੁਤ ਆੲ ਤੇ ਚਲੇ ਗਏ ।
ਇਸ ਨੂੰ ਖਤਮ ਕਰਨਾ ਇਨਾ ਸੌਖਾ ਨਹੀਂ ਨਾ ਇਸ ਦੇ ਵਸੇਦਿਆ ਨੇ ਇਸ ਦਾ ਵਾਲ ਵਿੰਗਾ ਹੋਣ ਦਿੱਤਾ ਤੇ ਨਾ ਹੋਣ ਦੇਣਾ ।
ਕਿਉਂਕਿ ਹਜੇ ਵੀ ਹਰੀ ਸਿੰਘ ਨਲੂਏ ਦੀਆਂ ਕਹਾਣੀਆਂ ਸਾਡੀਆਂ ਮਾਵਾਂ ਆਪਣੇ ਬੱਚਿਆਂ ਨੂੰ ਸੁਣਾਉਂਦੀਆਂ ਨੇ ਫਿਰ ਸਾਡੀਆਂ ਪਿੱਠਾਂ ਮਜਬੂਤ ਕਿਉਂ ਨਾ ਹੋਣ।
ਇਸ ਦੇ ਕਿਸਾਨਾਂ ਨੇ ਪੰਜ ਦਰਿਆਵਾਂ ਦੇ ਪਾਣੀ ਨਾਲ ਆਪਣੇ ਖੇਤਾਂ ਨੂੰ ਸਿੰਚਿਆ ਹੈ ਤਾਂ ਇਹ ਫਸਲ ਭਰਪੂਰ ਰਾਜ ਕਿਉਂ ਨਾ ਹੋਵੇ ।
ਲੋੜ ਹੈ ਇਸ ਨੂੰ ਹੋਰ ਮਜ਼ਬੂਤ ਬਣਾਉਣ ਦੀ ਮੁੱਕ ਦੀ ਗੱਲ ਇਹ ਹੈ ਕਿ ਜਿਹੜੇ ਲੋਕਾਂ ਦੀ ਇਹ ਸੋਚ ਹੈ ਕਿ ਹੁਣ ਇਸਨੇ ਖਤਮ ਹੋ ਜਾਣਾ ਹੈ ਇਹ ਸੋਚ ਗਲਤ ਹੈ, ਇਹ ਨਹੀਂ ਮੁੱਕਦਾ। ਇਸਦੀ ਪਿੱਠ ਤੇ ਥਾਪੜਾ ਦਸਾਂ ਗੁਰੂਆਂ ਦਾ ਹੈ। ਇਹ ਕੌਮ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੀ ਕੌਮ ਹੈ। ਪੰਜਾਬ ਅੱਜ ਵੀ ਦਰਿਆਵਾਂ ਨੂੰ ਬੰਨ ਲਾਉਣ ਦੀ ਸ਼ਕਤੀ ਰੱਖਦਾ ਹੈ ।ਹਵਾ ਦਾ ਰੁੱਖ ਮੋੜਨ ਦੀ ਸ਼ਕਤੀ ਅੱਜ ਵੀ ਇਸ ਕੋਲ ਹੈ।
ਸਰਵਜੀਤ ਕੌਰ ਪਨਾਗ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly