ਗ਼ਮਾਂ ਦੀ ਰੰਗਤ

ਤਰਸੇਮ ਖਾਸ਼ਪੁਰੀ

(ਸਮਾਜ ਵੀਕਲੀ)

ਕਈ ਵਾਰ ਤਾਂ ਮੈਂ ਏਨਾ ਟੁੱਟ ਜਾਂਦਾ ਹਾਂ
ਮੈਨੂੰ ਦੁਨੀਆਂ ਦੀ ਹੋਸ਼ ਨਹੀਂ ਰਹਿੰਦੀ।।

ਜੀ ਕਰਦਾ ਮੈਂ ਕਿਤੇ ਤੋਂ ਦੂਰ। ਚਲਾ ਜਾਵਾਂ
ਖੁਦਾ ਜਾਣੇ ਕਿਉਂ ਮੇਰੀ ਹਿੰਮਤ ਨਹੀਂ ਪੈਂਦੀ।।

ਬੜੀ ਮੁਸ਼ੱਕਤ ਦੇ ਨਾਲ ਫਿਰ ਉੱਠ ਪੈਦਾ ਹਾਂ
ਨਾ ਜਾਣੇ ਕਿਉਂ ਚੜ੍ਹਦੀ ਕਲਾ ਨਹੀਂ ਢਹਿੰਦੀ।।

ਚੱਕ ਕਲਮ ਵਾਹ ਦੇਵਾਂ ਆਪਣੇ ਹਾਲਾਤਾਂ ਨੂੰ
ਐਨੇ ਸਿਤਮਾ ਨੂੰ ਜਾਨ ਮੇਰੀ ਕਿਉਂ ਸਹਿੰਦੀ।।

ਕਦੀ ਪੁੱਛ ਕੇ ਤਾਂ ਵੇਖ ਤੂੰ ਮੇਰਿਆਂ ਨੈਣਾਂ ਕੋਲੋਂ
ਨਦੀ ਹੰਝੂਆਂ ਦੀ ਇਹਨਾਂ ਚੋਂ ਕਿਉਂ ਵਹਿੰਦੀ ।।

ਪਿੰਜਰ ਹੱਡੀਆਂ ਦਾ ਬਣ ਗਿਆ ਜ਼ਿਸਮ ਸੋਹਣਾ
ਅੱਗ ਹਿਜਰ ਤੇਰੇ ਦੀ ਸਦਾ ਹੈ ਨਾਲ਼ ਖਹਿੰਦੀ।।

ਬੱਸ ਥੋਹੜੇ ਦਿਨਾਂ ਦਾ ਮਹਿਮਾਨ ਹੈ “ਖ਼ਾਸਪੁਰੀ”
ਮਰੇ ਬਿਨਾਂ ਨਾ ਮਿੱਤਰੋ ਰੰਗਤ ਗ਼ਮਾਂ ਦੀ ਲਹਿੰਦੀ।।

✍🏹 ਤਰਸੇਮ ਖਾਸ਼ਪੁਰੀ
ਪਿੰਡ ਖ਼ਾਸ ਪੁਰ ਤਹਿਸੀਲ ਪਾਤੜਾਂ
ਜ਼ਿਲ੍ਹਾ ਪਟਿਆਲਾ 9700610080

Previous articleसंयुक्त राष्ट्र-इजराइल विवाद: समझदारी और संवेदनशीलता से सम्हालें
Next articleਸ਼ਹਿਰ ਦੇ ਵਿਕਾਸ ਕਾਰਜਾਂ ਲਈ ਸਾਢੇ 7 ਕਰੋੜ ਤੋਂ ਵੀ ਜਿਆਦਾ ਰਾਸ਼ੀ ਜਾਰੀ : ਬੀਰਇੰਦਰ ਸਿੰਘ