(ਸਮਾਜ ਵੀਕਲੀ)
ਆਧੁਨਿਕ ਭਾਰਤ ਦੇ ਸਿਰਜਣਹਾਰ ਵਿਸ਼ਵਰਤਨ ਬੋਧੀਸਤਵ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ 13 ਅਕਤੂਬਰ 1935 ਨੂੰ ਯੇਓਲਾ, ਨਾਸਿਕ ਵਿਖੇ ਲੱਖਾਂ ਲੋਕਾਂ ਦੇ ਸਾਹਮਣੇ ਇਹ ਵਚਨ ਦਿੱਤਾ ਸੀ ਕਿ, “ਇੱਕ ਹਿੰਦੂ ਅਛੂਤ ਵਜੋਂ ਜਨਮ ਲੈਣਾ ਮੇਰੇ ਵੱਸ ਵਿੱਚ ਨਹੀਂ ਸੀ, ਪਰ ਹਾਂ ਮੈਂ ਇੱਕ ਹਿੰਦੂ ਅਛੂਤ ਦੇ ਤੌਰ ਤੇ ਨਹੀਂ ਮਰਾਂਗਾ।” ਅਤੇ ਉਸੇ ਮਹਾਨ ਵਾਅਦੇ ਨੂੰ ਪੂਰਾ ਕਰਦੇ ਹੋਏ, ਅਸ਼ੋਕ ਵਿਜੇਦਸ਼ਮੀ ਦੇ ਦਿਨ, 14 ਅਕਤੂਬਰ 1956 ਨੂੰ, ਆਪਣੇ ਲੱਖਾਂ ਪੈਰੋਕਾਰਾਂ ਸਮੇਤ, ਹਿੰਦੂ ਧਰਮ ਦਾ ਤਿਆਗ ਕਰ ਦਿੱਤਾ. ਅਸਮਾਨਤਾ, ਵਿਤਕਰਾ, ਭੇਦਭਾਵ ਅਤੇ ਜਾਤ-ਪਾਤ ਵਾਲੇ ਧਰਮ ਨੂੰ ਤਿਆਗ ਕੇ ਦਇਆ ਅਤੇ ਭਾਈਚਾਰਕ ਸਾਂਝ ਨਾਲ ਭਰਪੂਰ ਮਾਨਵਵਾਦੀ ਬੁੱਧ ਧਰਮ ਦੀ ਸ਼ੁਰੂਆਤ ਕੀਤੀ. ਜੋ ਕਿ ਤਥਾਗਤ ਬੁੱਧ ਤੋਂ ਬਾਅਦ ਸਭ ਤੋਂ ਵੱਡੀ ਧੰਮ ਕ੍ਰਾਂਤੀ ਸੀ। ਇਸ ਮੌਕੇ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਲਈ ਜੋ ਇਤਹਿਾਸਕ 22 ਪ੍ਰਤਗਿਆਿ ਦਿਤੀਆਂ ਸੀ, ਉਹ ਇਸ ਪੋਸਟ ਵਿੱਚ ਪੇਸ਼ ਹਨ।
22 ਪ੍ਰ੍ਤਿਗੀਆਂ
1) ਮੈਂ ਬ੍ਰਹਮਾ, ਵਿਸ਼੍ਣੁ ਅਤੇ ਮਹੇਸ਼ ਨੂ ਕਦੇ ਈਸ਼ਵਰ ਨਹੀ ਮੰਨਾਗਾ ਅਤੇ ਨਾ ਮੈਂ ਉਹਨਾ ਦੀ ਪੂਜਾ ਕਰਾਂਗਾ.
2) ਮੈ ਰਾਮ ਅਤੇ ਕ੍ਰਿਸ਼ਨ ਨੂ ਈਸ਼ਵਰ ਨਹੀ ਮੰਨਗਾ ਅਤੇ ਉਹਨਾ ਦੀ ਪੂਜਾ ਕਦੇ ਨਹੀ ਕਰਾਂਗਾ.
3) ਮੈ ਗੋਰੀ, ਗਣਪਤੀ ਆਦਿਕ ਹਿੰਦੂ ਧਰਮ ਦੇ ਕਿਸੇ ਵੀ ਦੇਵੀ ਦੇਵਤਿਆ ਨੂ ਨਹੀ ਮੰਨਗਾ ਅਤੇ ਨਾ ਹੀ ਉਹਨਾ ਦੀ ਪੂਜਾ ਕਰਾਂਗਾ.
4) ਈਸ਼ਵਰ ਨੇ ਅਵਤਾਰ ਲਿਆ, ਇਸ ਗਲ ਵਿਚ ਮੇਰਾ ਵਿਸ਼ਵਾਸ ਨਹੀ.
5) ਮੈ ਇਸ ਵਿਚਾਰ ਨੂ ਕਦੇ ਨਹੀ ਮੰਨਗਾ ਕੀ ਤਥਾਗਤ ਬੁਧ ਵਿਸ਼੍ਣੁ ਦੇ ਅਵਤਾਰ ਹਨ, ਇਸ ਪ੍ਰਚਾਰ ਨੂ ਮੈਂ ਪਾਗਲਪਨ ਅਤੇ ਝੂਠਾ ਸਮਝਦਾ ਹਾਂ.
6) ਮੈ ਕਦੇ ਸ਼ਰਾਦ ਨਹੀ ਕਰਾਵਾਂਗਾ, ਅਤੇ ਨਾ ਹੀ ਕਦੇ ਪਿੰਡ ਦਾਨ ਕਰਾਵਾਂਗਾ.
7) ਮੈ ਬੁਧ ਧਰਮ ਦੇ ਵਿਰੁਧ ਕਦੇ ਕੋਈ ਗਲ ਨਹੀ ਕਰਾਂਗਾ.
8) ਮੈਂ ਕੋਈ ਵੀ ਕਿਰਿਆ ਕਰਮ ਬ੍ਰਾਹਮਣ ਦੇ ਹਥੋਂ ਨਹੀ ਕਰਾਵਾਂਗਾ.
9) ਮੈਂ ਇਸ ਸਿਧਾਂਤ ਨੂ ਮੰਨਾਗਾ ਕੀ ਸਾਰੇ ਇਨਸਾਨ ਇਕ ਸਮਾਨ ਹਨ.
10) ਮੈਂ ਸਮਾਨਤਾ ਦੀ ਸਥਾਪਨਾ ਵਾਸਤੇ ਯਤਨ ਕਰਾਂਗਾ.
11) ਮੈਂ ਤਥਾਗਤ ਬੁਧ ਦੇ ਅਸ਼ਟਾਂਗ ਮਾਰਗ ਦੀ ਪੂਰੀ ਪਾਲਣਾ ਕਰਾਂਗਾ.
12) ਮੈ ਤਥਾਗਤ ਬੁਧ ਦੇ ਦਸੇ ਹੋਏ ਦਸ ਪ੍ਰਤਿਮਾਵਾ ਦੀ ਪੂਰੀ ਪਾਲਣਾ ਕਰਾਂਗਾ.
13) ਮੈ ਪ੍ਰਾਣੀ-ਮਾਤਰ ਦੇ ਦਇਆ ਰਖਾਂਗਾ ਅਤੇ ਉਹਨਾ ਦਾ ਲਾਲਣ-ਪਾਲਣ ਕਰਾਂਗਾ.
14) ਮੈ ਚੋਰੀ ਨਹੀ ਕਰਾਂਗਾ.
15) ਮੈਂ ਝੂਠ ਨਹੀ ਬੋਲਾਂਗਾ.
16) ਮੈਂ ਵਿਭਚਾਰ ਨਹੀ ਕਰਾਂਗਾ.
17) ਮੈਂ ਸ਼ਰਾਬ ਨਹੀ ਪੀਵਾਂਗਾ.
18) ਮੈਂ ਆਪਣੇ ਜੀਵਨ ਨੂ ਬੁਧ ਧਰਮ ਦੇ ਤਿਨ ਤਤ ਅਰਥਾਤ ਗਿਆਨ, ਸ਼ੀਲ ਅਤੇ ਕਰੁਣਾ ਤੇ ਢਾਲਣ ਦਾ ਯਤਨ ਕਰਾਂਗਾ.
19) ਮੈਂ ਇਨਸਾਨ ਦੀ ਤਰਕੀ ਲਈ ਹਾਨੀਕਾਰਕ ਅਤੇ ਮਨੁਖ ਨੂ ਉਚ ਨੀਚ ਮੰਨਣ ਵਾਲੇ ਆਪਣੇ ਪੁਰਾਣੇ ਹਿੰਦੂ ਧਰਮ ਨੂ ਪੂਰੀ ਤਰ੍ਹਾ ਤਿਆਗਦਾ ਹਾਂ ਅਤੇ ਬੁਧ ਧਰਮ ਨੂ ਸਵੀਕਾਰ ਕਰਦਾ ਹਾਂ.
20) ਮੇਰਾ ਇਹ ਪੂਰਣ ਵਿਸ਼ਵਾਸ਼ ਹੈ ਕੀ ਤਥਾਗਤ ਬੁਧ ਦਾ ਧਰਮ ਹੀ ਸਹੀ ਧਰਮ ਹੈ.
21) ਮੈਂ ਇਹ ਮੰਨਦਾ ਹਾਂ, ਕੀ ਮੇਰਾ ਹੁਣ ਪੁਨਰ-ਜਨਮ ਹੋ ਰਿਹਾ ਹੈ.
22) ਮੈਂ ਇਹ ਪਵਿਤਰ ਪ੍ਰਤਿਗਿਆ ਕਰਦਾਂ ਹਾਂ ਕੀ ਮੈਂ ਬੁਧ ਧਰਮ ਦੇ ਅਨੁਸਾਰ ਆਚਰਣ ਕਰਾਂਗਾ.