(ਸਮਾਜ ਵੀਕਲੀ)
ਮੈਨੂੰ ਕਰ
ਉਹ ਚੰਦ ਲਹਮੇ ਇੰਝ ਮਹਿਫੂਜ ਰਹਿਣ ਦੇ
ਤਾਜੇ ਤਾਜੇ ਹਰੇ ਭਰੇ
ਕੱਚੀ ਕਰੂੰਬਲ ਵਰਗੇ
ਆਬਾਦ !
ਤੂੰ
ਨਫ਼ਰਤ ਕਰ
ਪਰ ਮੈਨੂੰ ਕਰ
ਸੋਚ ਦੀ ਲਤੜ ਥੱਲੇ
ਉਸ ਦੌਰ ਨੂੰ ਨਾ ਮਧੋਲ
ਤੇ
ਅੱਖਾਂ ਦੇ ਕੋਇਆ ਨੂੰ
ਕੁਝ ਪਲ ਆਰਾਮ ਲੈਣ ਦੇ
ਆਮੀਨ !
ਤੂੰ
ਨਫ਼ਰਤ ਕਰ
ਫੇਰ ਮੈਨੂੰ ਕਰ
ਦਿਲ ਨੂੰ ਹੱਸਣ ਦੇ
ਉਸੇ ਤਰ੍ਹਾਂ
ਜਦੋਂ ਬਚਪਨ ਵਿੱਚ
ਮੇਰੀ ਗੁੱਤ ਬੰਨ੍ਹ ਜਾਇਆ ਕਰਦਾ ਸੀ
ਮੰਜੀ ਦੇ ਨਾਲ
ਕਮਲਾ!
ਤੂੰ
ਨਫ਼ਰਤ ਕਰ
ਹਰ ਵਾਰ ਕਰ
ਮੈਨੂੰ ਕਰ
ਉਸ ਬੂਟੇ ਨੂੰ ਪਾਣੀ ਲਾਇਆ ਕਰ
ਜੋ ਆਪਾਂ ਮਿਲਕੇ ਲਾਇਆ ਸੀ
ਮੈਨੂੰ ਪਸੰਦ ਏ
ਅੱਜ ਵੀ
ਗੁਲਮੋਹਰ!
ਤੂੰ ਕਰ
ਨਫ਼ਰਤ ਕਰ
ਸਿਰਫ ਮੈਨੂੰ ਕਰ
ਉਸ ਅੱਧੀ ਰੋਟੀ
ਕੱਚੀ ਪੈਨਸਿਲ
ਕਾਲੀ ਸਿਆਹੀ
ਤੇ ਮੇਰੇ ਅਣਲਿਖੇ ਖਤਾਂ ਨੂੰ ਨਹੀਂ
ਕਿਉਂਕਿ
ਮੌਤ ਦੀ ਸਲੇਟ ਤੇ ਲਿਖਿਆ ਸੀ
ਮੇਰਾ ਨਾਂ ਜਿੰਦਗੀ……………
ਸਿਮਰਨਜੀਤ ਕੌਰ ਸਿਮਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly