ਸਕੂਲ ਨੂੰ ਬਰਬਾਦ ਕਰਨ ਵਾਲਿਆਂ ਦੀਆਂ ਕੋਝੀਆਂ ਚਾਲਾਂ ਨੂੰ ਸਿਰੇ ਚੜ੍ਹਨ ਨਹੀਂ ਦਿਆਂਗੇ – ਮੋਰਚਾ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਸਰਕਾਰੀ ਸਕੂਲ ਬਚਾਓ ਮੋਰਚਾ ਦੇ ਸਿਪਾਸਿਲਾਰਾਂ ਨੇ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਲੈਟਰ ਪੈਡ ਤੇ ਦਸਤਖਤ ਕਰਕੇ ਕਾਰਜ ਸਾਧਕ ਅਫਸਰ ਨੂਰਮਹਿਲ ਦੇ ਨਾਮ ਲਿਖਤੀ ਦਰਖਾਸਤ/ਸ਼ਿਕਾਇਤ ਪੱਤਰ ਨਗਰ ਕੌਂਸਲ ਨੂਰਮਹਿਲ ਦੀ ਪ੍ਰਧਾਨ ਬੀਬੀ ਹਰਦੀਪ ਕੌਰ ਜੌਹਲ ਨੂੰ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਯੂਨੀਅਨ ਅਸ਼ੋਕ ਸੰਧੂ, ਪੱਤਰਕਾਰ ਬਾਲ ਕ੍ਰਿਸ਼ਨ ਬਾਲੀ, ਕੌਸਲਰ ਨੰਦ ਕਿਸ਼ੋਰ ਗਿੱਲ, ਸਮਾਜ ਸੇਵੀ ਸੀਤਾ ਰਾਮ ਸੋਖਲ ਨੇ ਸੌਂਪਿਆ। ਇਸ ਪੱਤਰ ‘ਤੇ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਅਤੇ ਕਲੱਬ ਅਫਸਰਾਂ ਵਿੱਚ ਲਾਇਨ ਬਬਿਤਾ ਸੰਧੂ, ਲਾਇਨ ਰੋਹਿਤ ਸੰਧੂ, ਲਾਇਨ ਆਂਚਲ ਸੰਧੂ ਸੋਖਲ ਨੇ ਵੀ ਦਸਤਖਤ ਕਰਕੇ ਆਪਣੀ ਨੈਤਿਕ ਜ਼ਿੰਮਵਾਰੀ ਨਿਭਾਈ।ਨਗਰ ਕੌਂਸਲ ਨੂੰ ਇਸ ਪੱਤਰ ‘ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਹੰਸ ਰਾਜ ਪਬਵਾਂ, ਸਾਥੀ ਨਿਰਮਲ ਸਿੰਘ ਸਿੱਧੂ, ਕਿਰਤੀ ਕਿਸਾਨ ਯੂਨੀਅਨ ਦੇ ਨਿਰਧੜਕ ਜ਼ਿਲ੍ਹਾ ਆਗੂ ਗੁਰਕਮਲ ਸਿੰਘ, ਨੰਬਰਦਾਰ ਯੂਨੀਅਨ ਦੇ ਸਲਾਹਕਾਰ ਨੰਬਰਦਾਰ ਮਹਿੰਦਰ ਸਿੰਘ ਨਾਹਲ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਬਲਾਕ ਪ੍ਰਧਾਨ ਮਨੋਜ ਕੁਮਾਰ ਸਰੋਏ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਕੁਲਦੀਪ ਵਾਲੀਆ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪੂਰਣ ਸਿੰਘ, ਸੁੱਚਾ ਸਿੰਘ, ਮੱਖਣ ਸਿੰਘ, ਸਮਾਜ ਸੇਵੀ ਰਵਿੰਦਰ ਭਾਰਦਵਾਜ ਨੇ ਦਸਤਖਤ ਕਰਕੇ ਖਾਸ ਗੱਲ ਲਿਖੀ ਕਿ ਜੇਕਰ ਫੌਰੀ ਤੌਰ ‘ਤੇ ਇਮਾਰਤ ਦੀਆਂ ਨੀਹਾਂ ਵਿੱਚ ਪੈਂਦਾ ਪਾਣੀ ਬੰਦ ਨਾ ਕੀਤਾ ਗਿਆ ਅਤੇ ਨੀਹਾਂ ਵਿੱਚ ਪਿਆ ਪਾਣੀ ਨਾ ਕੱਢਿਆ ਗਿਆ ਤਾਂ ਇਸਦਾ ਸਾਫ ਅਰਥ ਇਹ ਹੋਵੇਗਾ ਕਿ ਨਗਰ ਕੌਂਸਲ ਪ੍ਰਸ਼ਾਸਨ ਵੀ ਨਹੀਂ ਚਾਹੁੰਦਾ ਕਿ ਇੱਥੇ ਗਰੀਬ ਅਤੇ ਜ਼ਰੂਰਤਮੰਦ ਬੱਚਿਆਂ ਦਾ ਸਕੂਲ ਬਣੇ, ਸਕੂਲ ਦੀ ਬਣੀ ਇੱਕ ਮੰਜ਼ਿਲਾ ਇਮਾਰਤ ਪਾਣੀ ਵਿੱਚ ਡਿਗ ਜਾਵੇ, ਗਰਕ ਜਾਵੇ। ਨਗਰ ਕੌਂਸਲ ਪ੍ਰਧਾਨ ਬੀਬੀ ਜੌਹਲ ਨੇ ਵਿਸ਼ਵਾਸ ਦਿੱਤਾ ਕਿ ਉਹ ਨਿਰਮਾਣ ਅਧੀਨ ਸਰਕਾਰੀ ਸਕੂਲ ਦੀਆਂ ਨੀਹਾਂ ਵਿੱਚ ਪੈ ਰਹੇ ਪਾਣੀ ਨੂੰ ਤੁਰੰਤ ਰੋਕਣਗੇ। ਨੰਬਰਦਾਰ ਅਸ਼ੋਕ ਸੰਧੂ ਨੇ ਦੱਸਿਆ ਕਿ ਇਹ ਸ਼ਿਕਾਇਤ/ਦਰਖਾਸਤ ਈ.ਓ ਨੂਰਮਹਿਲ ਨੂੰ ਹੀ ਸੌਂਪਣੀ ਸੀ ਪਰ ਉਹ ਦਫਤਰ ਵਿੱਚ ਨਹੀਂ ਮਿਲੇ। ਵਰਣਨਯੋਗ ਹੈ ਕਿ ਜੇਕਰ ਬਾਲ ਕ੍ਰਿਸ਼ਨ ਬਾਲੀ ਧਰਨੇ ‘ਤੇ ਨਾ ਬੈਠੇ ਹੁੰਦੇ ਤਾਂ ਨੀਹਾਂ ਵਿੱਚ ਪਾਣੀ ਛੱਡਣ ਦੀ ਸਾਜਿਸ਼ ਬੇਨਕਾਬ ਨਹੀਂ ਸੀ ਹੋਣੀ। ਮੋਰਚੇ ਦੇ ਸਿਪਾਸਿਲਾਰਾਂ ਨੇ ਕਿਹਾ ਕਿ ਗਰੀਬ ਬੱਚਿਆਂ ਦੇ ਸਕੂਲ ਨੂੰ ਬਰਬਾਦ ਕਰਨ ਵਾਲਿਆਂ ਦੀਆਂ ਕੋਝੀਆਂ ਚਾਲਾਂ ਨੂੰ ਸਿਰੇ ਚੜ੍ਹਨ ਨਹੀਂ ਦਿਆਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly