*ਤਿੰਨ ਲੜਕੀਆਂ ਤੇ ਇੱਕ ਲੜਕੇ ਦੀ ਪੰਜਾਬ ਟੀਮ ਲਈ ਹੋਈ ਚੋਣ*
ਫਿਲੌਰ, ਗੋਰਾਇਆ ਅੱਪਰਾ (ਜੱਸੀ) ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀਆਂ ਖੇਡਾਂ ਵਿੱਚ ਜਿਲਾ ਪੱਧਰੀ ਖੇਡ ਮੁਕਾਬਲੇ ਜਲੰਧਰ ਵਿੱਚ ਹੋਏ ਜਿਹਨਾਂ ਵਿੱਚ ਸਰਕਾਰੀ ਹਾਈ ਸਕੂਲ ਮਾਓ ਸਾਹਿਬ ਦੀ ਲੜਕੀਆਂ ਦੀ ਕਬੱਡੀ ਟੀਮ ਵਲੋਂ ਅੰਡਰ 17 ਉਮਰ ਵਿੱਚ ਸਰਕਲ ਸਟਾਇਲ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਸਰਕਾਰੀ ਹਾਈ ਸਕੂਲ ਮਾਓ ਸਾਹਿਬ ਦੇ ਇੰਚਾਰਜ ਜਗਜੀਵਨ ਸਿੰਘ ਤੇ ਸਮੂਹ ਸਟਾਫ ਵਲੋਂ ਖਿਡਾਰੀ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਗਾਇਡ ਅਧਿਆਪਕ ਮੈਡਮ ਹਰਵਿੰਦਰ ਕੌਰ ਦਾ ਸਨਮਾਨ ਕੀਤਾ ਗਿਆ। ਇਸ ਸਕੂਲ ਦੇ ਤਿੰਨ ਲੜਕੀਆਂ ਜਿਹਨਾਂ ਵਿੱਚ ਮਨਪ੍ਰੀਤ ਕੌਰ, ਪ੍ਰੀਆ, ਕਿਰਨ ਸੁਮਨ ਤੇ ਇੱਕ ਲੜਕਾ ਸਨੀ ਪੰਜਾਬ ਖੇਡਾਂ ਲਈ ਕਬੱਡੀ ਟੀਮ ਲਈ ਚੁਣੇ ਗਏ ਤੇ ਉਨ੍ਹਾਂ ਦੀ ਟਰੇਨਿੰਗ ਦੀ ਜ਼ਿੰਮੇਵਾਰੀ ਪੀ ਟੀ ਆਈ ਅਧਿਆਪਕਾ ਦੀ ਲਗਾਈ ਗਈ। ਜਿਹਨਾਂ ਬੱਚਿਆਂ ਨੇ ਕਬੱਡੀ ਦੀ ਟੀਮ ਵਿੱਚ ਹਿੱਸਾ ਲਿਆ..
ਇਸ ਸਮੇਂ ਲੇਖ ਰਾਜ ਪੰਜਾਬੀ, ਕਰਨੈਲ ਫਿਲੌਰ, ਅਮਨਦੀਪ, ਰੋਹਿਤ ਸੋਬਤੀ, ਰਾਜਦੀਪ ਕੌਰ, ਰੀਨਾ ਰਾਣੀ, ਆਰਤੀ, ਸਰੋਜ ਬਾਲਾ, ਸਵਰਨਜੀਤ ਕੌਰ, ਜਸਪ੍ਰੀਤ ਕੌਰ,ਬਲਕੀਸ਼ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly