ਮੈੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਸਰਕਲ  ਸਮਾਲਸਰ ਦੀ ਮਹੀਨਾਵਾਰ ਮੀਟਿੰਗ

ਸਮਾਲਸਰ/ਭਲੂਰ 2 ਅਕਤੂਬਰ (ਬੇਅੰਤ ਗਿੱਲ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ ਸਰਕਲ ਸਮਾਲਸਰ ਦੀ ਮੀਟਿੰਗ ਵਿਸ਼ਵਕਰਮਾ ਧਰਮਸ਼ਾਲਾ ਸਮਾਲਸਰ ਵਿਚ ਹੋਈ। ਮੀਟਿੰਗ ਡਾਕਟਰ ਗੁਰਦੀਪ ਕੌਰ ਅਤੇ ਡਾਕਟਰ ਰੁਪਿੰਦਰ ਕੌਰ ਸਮਾਲਸਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਸ਼ਾਮਲ ਹੋਏ ਡਾਕਟਰ ਸਾਥੀਆਂ ਨੇ ਸਭ ਤੋਂ ਪਹਿਲਾਂ ਪਿਛਲੇ ਦਿਨ ਡਾਕਟਰ ਲਖਵੀਰ ਸਿੰਘ ਫੂੂਲੇਵਾਲਾ ਦੇ ਮਾਤਾ ਅਤੇ ਡਾਕਟਰ ਨਿਰਮਲ ਸਿੰਘ ਜਲਾਲਾਬਾਦ ਦੇ ਬੇਟੇ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਅਤੇ ਸਰਧਾਂਜਲੀ ਭੇਟ ਕੀਤੀ । ਇਸ ਮੀਟਿੰਗ ਵਿਚ ਸ਼ਾਮਲ ਸਮੂਹ ਡਾਕਟਰ ਸਾਥੀਆਂ ਨੂੰ ਪ੍ਰਧਾਨ ਡਾਕਟਰ ਗੁਰਚਰਨ ਸਿੰਘ ਸਾਹੋਕੇ ਵੱਲੋਂ ਸਾਫ ਸੁਥਰੀ ਪ੍ਰੈਕਟਿਸ ਕਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਗਿਆ ਕਿ ਲੋਕ ਉਨ੍ਹਾਂ ਤੋਂ ਵੱਡੀਆਂ ਆਸਾਂ ਤੇ ਉਮੀਦਾਂ ਰੱਖਦੇ ਹਨ। ਇਸ ਲਈ ਸਾਨੂੰ ਲੋਕਾਂ ਦਾ ਵਿਸ਼ਵਾਸ ਵੱਡੇ ਪੱਧਰ ‘ਤੇ ਹਾਸਿਲ ਕਰਨ ਲਈ ਸਾਫ਼ ਸੁੱਥਰੀਆਂ ਸੇਵਾਵਾਂ ਨਿਭਾਉਣ ਲਈ ਤੱਤਪਰ ਰਹਿਣ ਦੀ ਲੋੜ ਹੈ। ਇਸ ਮੌਕੇ ਡਾ ਜਸਵਿੰਦਰ ਸਿੰਘ ਮਾਹਲਾ ਭਲੂਰ ਨੇ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਜਥੇਬੰਦੀ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੀ ਹੈ ਅਤੇ ਸਰਕਾਰ ਪਾਸੋਂ ਮੰਗ ਵੀ ਕਰਦੀ ਹੈ ਕਿ ਜਲਦ ਕਿਸਾਨਾਂ ਦੀਆਂ ਮੰਗਾਂ ਨੂੰ ਸੰਪੂਰਨ ਕੀਤਾ ਜਾਵੇ। ਇਸ ਮੀਟਿੰਗ ਵਿੱਚ ਡਾਕਟਰ ਜਸਵਿੰਦਰ ਸਿੰਘ ਭਲੂਰ, ਡਾਕਟਰ ਸ਼ਿੰਦਰਪਾਲ ਸਿੰਘ ਮੱਲਕੇ, ਡਾ ਸੋਮ ਨਾਥ ਸੇਖਾ, ਡਾਕਟਰ ਗੁਰਜੀਤ ਸਿੰਘ ਸਾਹੋਕੇ, ਡਾਕਟਰ ਸੰਦੀਪ ਸਿੰਘ ਸਾਹੋਕੇ, ਡਾ ਹਰਪ੍ਰੀਤ ਸਿੰਘ ਭਲੂਰ, ਡਾਕਟਰ ਨਿਰਮਲ ਸਿੰਘ ਸਮਾਲਸਰ, ਡਾ ਜਸਪ੍ਰੀਤ ਸਿੰਘ ਮੌੜ ਨੌ, ਡਾ ਬਲਜੀਤ ਸਿੰਘ ਸੁਖਾਨੰਦ, ਡਾਕਟਰ ਯੋਗਰਾਜ ਸਿੰਘ ਸੇਖਾ ਆਦਿ ਸ਼ਾਮਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਦਿਲ ਦੇ ਅਰਮਾਨ:
Next articleਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ ਵਲੋਂ ਕੌਮਾਂਤਰੀ ਸੀਨੀਅਰ ਸਿਟੀਜਨ ਦਿਵਸ ਮਨਾਇਆ