(ਸਮਾਜ ਵੀਕਲੀ)
ਦਿਲ ਦੇ ਤੂੰ ਅਰਮਾਨ ਸੀ ਛੇੜੇਂ,,
ਕਿਵੇਂ ਮਿਟਾਵਾਂ ਫੱਟ ਉਹ ਤੇਰੇ!
ਜ਼ੋ ਭੁੱਲਾਇਆ ਨਹੀਂ ਸੀ ਭੁਲਦੇ,,
ਕਿਵੇਂ ਭੁਲਾਵਾਂ ਮੈਂ ਉਹ ਚਿਹਰੇ!
ਰੂਹ ਤੱਕ ਮੈਨੂੰ ਕੀਲ ਗਏ,,
ਤੇਰੀਆਂ ਯਾਦਾਂ ਦੇ ਉਹ ਘੇਰੇ!
ਧੁਰ ਅੰਦਰ ਤੱਕ ਖ਼ਾਬ ਜੋ ਚੀਰੇ,,
ਤੇਰੇ ਨੈਣਾਂ ਦੇ ਤੀਰ ਉਹ ਗਹਿਰੇ!
ਤੇਰੇ ਚਿਹਰੇ ਦੀ ਚਮਕ ਨਾ ਭੁੱਲਦੇ,,
ਮੇਰੇ ਦਿਲ ਤੇ ਲਾਏ ਸੀ ਉਹ ਡੇਰੇ!
ਦਿਲ ਨੂੰ ਚਕਨਾ ਚੂਰ ਉਹ ਕਰ ਗਏ,,
ਗਿੰਦੇ ਦੇ ਅਰਮਾਨ ਲਾਉਣੇ ਸੀ ਸਿਹਰੇ!
ਗਿੰਦਾ ਸਿੱਧੂ
6239331711
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly