(ਸਮਾਜ ਵੀਕਲੀ)
ਮੁੱਖ ਤੋਂ ਕੁੱਝ ਤਾਂ ਬੋਲ ਵੇ ਚੰਨਾ।
ਜਿੰਦ ਨਾ ਸਾਡੀ ਰੋਲ ਵੇ ਚੰਨਾ।
ਕਿਹੜੀ ਗੱਲ ਤੋਂ ਪਾਸਾ ਵੱਟਿਆ,
ਦਿਲ ਦੀ ਘੁੰਡੀ ਖੋਲ੍ਹ ਵੇ ਚੰਨਾ।
ਜ਼ਿੰਦਗੀ ਮੇਲਾ ਚਾਰ ਦਿਨਾਂ ਦਾ,
ਨਾ ਕੰਡਿਆਂ ਭਾਅ ਤੋਲ ਵੇ ਚੰਨਾ।
ਬਸ ਹੰਝੂ ਖਾਰੇ ਪੱਲੇ ਪੈ ਗਏ ਨੇ,
ਕਦੇ ਤਾਂ ਦੁੱਖ-ਸੁੱਖ ਫੋਲ ਵੇ ਚੰਨਾ।
ਕਦੇ ਤਾਂ ਬੱਦਲ ਬਣਕੇ ਵਰਜਾ,
ਚਾਵਾਂ ਨੂੰ ਨਾ ਮਧੋਲ ਵੇ ਚੰਨਾ।
ਵਿਛੋੜੇ ਦੇ ਵਿੱਚ ਕੁੱਝ ਨਾ ਰੱਖਿਆ,
ਮੈਂ ਤੱਤੜੀ ਨਾ ਜਾਵਾਂ ਡੋਲ ਵੇ ਚੰਨਾ।
ਤੇਰੇ ਵਾਜੋ ਚਿੱਤ ਨਹੀਓਂ ਲੱਗਦਾ,
ਤੂੰ ਹੀ ਤਾਂ ਸਾਡਾ ‘ਏ ਢੋਲ ਵੇ ਚੰਨਾ।
ਦਿਲ ਸਾਡੇ ਦਾ ਹਾਲ ਨੀ ਪੁੱਛਦਾ,
ਕਿਉਂ ਕਰਦੈਂ ਗੱਲ ਗੋਲ ਵੇ ਚੰਨਾ।
‘ਅਟਵਾਲਾ’ ਤੂੰ ਕਿਉਂ ਦੂਰ ਨੱਸਦਾ,
ਆ ਬਹਿ ਜਾ ਸਾਡੇ ਕੋਲ ਵੇ ਚੰਨਾ।
ਕਰਨੈਲ ਅਟਵਾਲ
ਸੰ:-75082-75052
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly