ਫਿਲੌਰ ਪ੍ਰਸ਼ਾਸ਼ਨ ਵਲੋਂ ਬਸ ਸਟਾਪ ਤੇ ਲੋਕਾਂ ਲਈ ਸ਼ਰਾਬ ਦੇ ਠੇਕੇ ਦਾ ਪ੍ਰਬੰਧ, ਪਾਣੀ ਮਿਲੇ ਨਾ ਮਿਲੇ ਪਰ ਸ਼ਰਾਬ ਜਰੂਰ ਮਿਲੇਗੀ। 

ਜਨਤਕ ਜਥੇਬੰਦੀਆਂ ਵਲੋਂ ਪ੍ਰਸ਼ਾਸ਼ਨ ਨੂੰ ਚੇਤਾਵਨੀ…ਠੇਕਾ ਬੰਦ ਨਾ ਕੀਤਾ ਤਾਂ ਹੋਵੇਗਾ ਅੰਦੋਲਨ 
ਫਿਲੌਰ, ਅੱਪਰਾ 30 ਸਤੰਬਰ (ਜੱਸੀ)– ਫਿਲੌਰ ਦੇ ਲੋਕ ਪਿਛਲੇ ਕਾਫੀ ਸਮੇਂ ਤੋਂ ਬਸ ਸਟੈਂਡ ਲਈ ਤਰਸ ਰਹੇ ਹਨ ਪਰ ਪ੍ਰਸ਼ਾਸ਼ਨ ਵਲੋਂ ਤੇ ਸਰਕਾਰੀ ਨੁਮਾਇੰਦਿਆ ਵਲੋਂ ਕੋਈ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਹੁਣ ਨਵੀਂ ਬਣੀ ਬਦਲਾਅ ਦੀ ਸਰਕਾਰ ਨੇ ਹੋਰ ਮਾਅਰਕਾ ਮਾਰਦਿਆਂ ਬਸ ਸਟਾਪ ਤੇ ਪਾਣੀ ਮੁਹੱਈਆ ਕਰਾਉਣ ਦੀ ਥਾਂ ਸ਼ਰਾਬ ਦਾ ਠੇਕਾ ਖੋਹਲ ਛੱਡਿਆ ਹੈ ਜਿਸ ਤੇ ਇਲਾਕਾ ਨਿਵਾਸੀਆਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਹੈ।
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦਿਹਾਤੀ ਮਜਦੂਰ ਸਭਾ, ਜਮਹੂਰੀ ਕਿਸਾਨ ਸਭਆ,ਔਰਤ ਮੁਕਤੀ ਮੋਰਚਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਜਰਨੈਲ ਫਿਲੌਰ, ਕੁਲਦੀਪ ਫਿਲੌਰ, ਕੁਲਜੀਤ ਫਿਲੌਰ, ਤਜਿੰਦਰ ਧਾਲੀਵਾਲ, ਪ੍ਰਸ਼ੋਤਮ ਫਿਲੌਰ, ਕਰਨੈਲ ਫਿਲੌਰ, ਮਾ ਹੰਸ ਰਾਜ, ਰਾਹੁਲ ਕੋਰੀ, ਅਮਰਜੀਤ ਸਿੰਘ, ਪਰਮਜੀਤ ਕੁਮਾਰ ਸੰਤੋਖਪੁਰਾ, ਜਰਨੈਲ ਸਿੰਘ ਅਸ਼ਾਹੂਰ, ਸੁਨੀਤਾ ਫਿਲੌਰ, ਕਮਲਜੀਤ ਬੰਗੜ, ਬੀਬੀ ਹੰਸ ਕੌਰ, ਕਮਲਾ ਦੇਵੀ ਆਦਿ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਰ ਇੱਥੋਂ ਸ਼ਰਾਬ ਦਾ ਠੇਕਾ ਨਾ ਹਟਾਇਆ ਗਿਆ ਤਾਂ ਅੰਦੋਲਨ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਬਸ ਸਟਾਪ ਤੇ ਲੋਕਾਂ ਵਾਸਤੇ ਨਗਰ ਕੌਂਸਿਲ ਫਿਲੌਰ ਨੂੰ ਕਈ ਵਾਰ ਪਾਣੀ ਤੇ ਸ਼ੈੱਡ ਦਾ ਪ੍ਰਬੰਧ ਕਰਨ ਨੂੰ ਕਿਹਾ ਪਰ ਕੋਈ ਕਾਰਵਾਈ ਨਹੀਂ ਹੋਈ ਪਰ ਬਦਲਾਅ ਵਾਲੀ ਸਰਕਾਰ ਨੇ ਠੇਕਾ ਜਰੂਰ ਖੋਹਲ ਦਿੱਤਾ। ਆਗੂਆਂ ਨੇ ਕਿਹਾ ਕਿ ਨਸ਼ਾ ਰੋਕਣ ਦੇ ਨਾਮ ਤੇ ਵੋਟਾਂ ਲੈ ਕੇ ਬਣੀ ਸਰਕਾਰ ਲੋਕਾਂ ਨੂੰ ਠੇਕੇ ਖੋਲੵ ਕੇ ਨਸ਼ੇ ਵਿੱਚ ਗਰਕ ਕਰਨਾ ਚਾਹੰਦੀ ਹੈ। ਆਗੂਆਂ ਨੇ ਕਿਹਾ ਕਿ ਲੋਕਾਂ ਦਾ ਜੀਵਨ ਸੁਧਾਰਨ ਲਈ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਖੋਲਣ ਦੀ ਲੋੜ ਹੈ ਜਿਹਨਾਂ ਨੂੰ ਸਰਕਾਰ ਧੜਾ ਧੜ ਬੰਦ ਕਰ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡੇਂਗੂ ਤੋ ਬਚਾਅ ਲਈ ਇਟਾ ਦੇ ਭੱਠਿਆ ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮ 
Next articleਮਿੰਨੀ ਕਹਾਣੀ   ਸੋਧ ਦਿਆਂਗਾ