ਬਹੁਪੱਖੀ ਪ੍ਰਤਿਭਾ ਦਾ ਮਾਲਕ ਸਾਡਾ ਬਿਪਨ ਜੋਸ਼ੀ

(ਸਮਾਜ ਵੀਕਲੀ) – ਬਿਪਨ ਜੋਸ਼ੀ ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ ਉਸ ਦਾ ਜਨਮ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਭਾਈ ਕੇ ਪਿਸ਼ੌਰ ਜੋ ਕਿ ਲਹਿਰਾਗਾਗਾ ਲਾਗੇ ਪੈਂਦਾ ਉਥੇ 5 ਸਤੰਬਰ,1995 ਨੂੰ ਪਿਤਾ ਮਹਿੰਦਰ ਜੋਸ਼ੀ ਅਤੇ ਮਾਤਾ ਉਰਮਿਲਾ ਦੇਵੀ ਦੇ ਘਰ ਹੋਇਆ। ਉਸਨੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਵਿੱਚ ਕੀਤੀ ਤੇ ਬਾਰਵੀਂ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਗਾਗਾ ਵਿਖੇ ਕੀਤੀ। ਫਿਰ ਉਸ ਨੇ ਬੀ ਏ ਦੀ ਪੜ੍ਹਾਈ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਖੇ ਪੂਰੀ ਕੀਤੀ।
ਉਸ ਨੂੰ ਗਾਣੇ ਲਿਖਣ ਦਾ ਵੀ ਸ਼ੌਕ ਹੈ ਤੇ ਟੈਲੀ ਫ਼ਿਲਮਾਂ ਵੀ ਤਿਆਰ ਕੀਤੀਆਂ।ਉਹ ਕਾਲਜ ਸਮੇਂ ਤੋਂ ਹੀ ਪ੍ਰੋਗਰਾਮਾਂ ਵਿੱਚ ਭਾਗ ਲੈਂਦਾ ਰਹਿੰਦਾ ਸੀ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂਥ ਫੈਸਟੀਵਲ ਵਿੱਚ ਵੀ ਭਾਗ ਲਿਆ।ਉਸ ਨੂੰ ਕਾਲਜ ਸਮੇਂ ਤੋਂ ਉਸ ਦੇ ਉਸਤਾਦ ਸੁੱਖੀ ਪਾਤੜਾਂ ਤੋਂ ਪ੍ਰੇਰਨਾ ਮਿਲਦੀ ਰਹਿੰਦੀ,ਜਿਸ ਸਦਕਾ ਉਹ ਹੁਣ ਤੱਕ ਸਫਲ ਹੁੰਦਾ ਰਿਹਾ।ਉਸ ਦਾ ਸੁਭਾਅ ਵੀ ਮਸਤੀ ਤੇ ਖੁਸ਼ਮਿਜ਼ਾਜ਼ ਵਾਲਾ ਹੈ ਤੇ ਛੋਟੇ ਛੋਟੇ ਬੱਚਿਆਂ ਦੇ ਦਿਲਾਂ ਤੇ ਰਾਜ ਕਰਦਾ ਹੈ ਉਸ ਨੂੰ ਐਂਕਰਿੰਗ ਦਾ ਸ਼ੌਕ ਵੀ ਹੈ।
“ਅੱਧੀ ਛੁੱਟੀ ਸਾਰੀ” ਨਾਂ ਪ੍ਰਾਈਵੇਟ ਸਕੂਲਾਂ ਦਾ ਨਾਂ ਨਹੀਂ ਇਹ ਸਰਕਾਰੀ ਸਕੂਲ ਵਿੱਚ ਹੀ ਹੁੰਦੀ ਸੀ। ਬਿਪਨ ਜੋਸ਼ੀ ਦੇ ਚਾਚਾ ਜੀ ਸਕੂਲ ਵੈਨ ਚਲਾਉਂਦੇ ਸੀ ਤੇ ਉਨ੍ਹਾਂ ਦੇ ਡੈਡੀ ਵੀ ਨਾਲ ਜਾਂਦੇ ਹੁੰਦੇ ਸੀ ਬੱਚਿਆਂ ਨੂੰ ਲਿਜਾਣ ਤੇ ਛੱਡਣ ਸਮੇਂ ਚਾੜ੍ਹਦੇ ਉਤਾਰਦੇ ਰਹਿੰਦੇ।ਕਈ ਵਾਰ ਉਨ੍ਹਾਂ ਦੇ ਡੈਡੀ ਘਰ ਨਾ ਹੁੰਦੇ ਤਾਂ ਉਨ੍ਹਾਂ ਦੀ ਮੰਮੀ ਨੇ ਕਹਿਣਾ ਕਿ ਬਿਪਨ ਅੱਜ ਤੂੰ ਚਲਾ ਜਾਹ ਤੇਰੇ ਚਾਚਾ ਜੀ ਨਾਲ, ਫਿਰ ਬਿਪਨ ਦਸ ਬਾਰਾਂ ਦਿਨ ਜਾਂਦਾ ਰਿਹਾ,ਉਸ ਦੀ ਆਦਤ ਉਹ ਗੱਲਾਂਬਾਤਾਂ ਬਹੁਤ ਕਰਦਾ,ਕਈ ਵਾਰ ਬੱਚਿਆਂ ਗੱਲਾਂ ਕਰਦਿਆਂ ਪੁੱਛਣਾ ਤੇਰਾ ਨਾਂ ਕੀ ਆ, ਤੇਰੇ ਘਰ ਕੌਣ ਕੌਣ ਹੈ? ਫਿਰ ਬੱਚੇ ਹਾਸੇ ਵਾਲੀਆਂ ਗੱਲਾਂ ਸੁਣਾਉਂਦੇ, ਫਿਰ ਉਸ ਨੂੰ ਲੱਗਿਆ ਕਿ ਕਿਉਂ ਨਾ ਬੱਚਿਆਂ ਨਾਲ ਦਿਲ ਖੋਲ੍ਹ ਕੇ ਗੱਲਾਂ ਕੀਤੀਆਂ ਜਾਣ। ਉਥੋਂ ਹੀ ਸੋਚਿਆ ਕਿ ਬੱਚਿਆਂ ਲਈ ਇਕ ਪ੍ਰੋਫੈਸ਼ਨਲ ਪ੍ਰੋਗਰਾਮ ਚਲਾਇਆ ਜਾਵੇ। ਬਿਪਨ ਦਾ ਉਦੇਸ਼ ਸੀ ਬੱਚਿਆਂ ਨੂੰ ਪ੍ਰੋਗਰਾਮ ਨਾਲ ਜੋੜ ਕੇ ਉਨ੍ਹਾਂ ਵਿੱਚ ਛੁਪੀ ਕਲਾ ਨੂੰ ਸਾਹਮਣੇ ਲਿਆਂਦਾ ਜਾਵੇ। ਇਹ ਪ੍ਰੋਗਰਾਮ ਲਿਖਣ, ਵਿਚਾਰ ਕਰਨ ਤੇ ਪੂਰਾ ਇਕ ਸਾਲ ਲੱਗ ਗਿਆ। ਬਿਪਨ ਦੇ ਦੋਸਤ ਸੱਤੀ ਛਾਜਲੇ ਨੇ “ਅੱਧੀ ਛੁੱਟੀ ਸਾਰੀ” ਦਾ ਗਾਣਾ ਲਿਖਿਆ “ਅੱਧੀ ਛੁੱਟੀ ਸਾਰੀ ਮਿੱਤਰੋ ਭੱਜ ਲਓ”।
 ਬਿਪਨ ਜੋਸ਼ੀ ਦੇ ਪਿੰਡ ਤੋਂ ਕਲਾਕਾਰੀ ਦੇ ਇਸ ਖੇਤਰ ਵਿੱਚ ਕੋਈ ਨਹੀਂ ਗਿਆ ਹੋਇਆ ਸੀ ਉਸ ਨੂੰ ਲੱਗਿਆ ਕਿਉਂ ਨਾ ਇਸ ਖੇਤਰ ਵਿੱਚ ਮੈਂ ਕੁਝ ਕਰਾਂ ਇਹ ਵਿਚਾਰ ਵੀ ਉਸ ਦੇ ਮਨ ਵਿਚ ਇਹ ਵਿਚਾਰ ਸੀ।
ਇਸ ਤੋਂ ਬਾਅਦ 2016 ਵਿੱਚ ਘਰਦਿਆਂ ਦੇ ਕਹਿਣ ਤੇ ਉਸ ਨੇ ਨੌਕਰੀ ਵਾਲੇ ਪਾਸੇ ਜਾਣ ਦਾ ਵਿਚਾਰ ਵੀ ਬਣਾਇਆ ਉਸ ਸਮੇਂ ਉਸ ਨੇ ਪੰਜਾਬ ਪੁਲਿਸ ਵਿਚ ਟਰਾਇਲ ਵੀ ਦਿੱਤਾ ਤੇ ਨੌਕਰੀ ਦਾ ਸਭ ਪ੍ਰੋਸੈੱਸ ਕਲੀਅਰ ਹੋਣ ਤੇ ਉਸ ਨੇ ਨਾਂਹ ਕਰ ਦਿੱਤੀ ਕਿਉਂਕਿ ਉਸ ਦੀ ਉਸ ਪਾਸੇ ਕੋਈ ਦਿਲਚਸਪੀ ਨਹੀਂ ਨਹੀਂ ਸੀ।
“ਅੱਧੀ ਛੁੱਟੀ ਸਾਰੀ” ਪ੍ਰੋਗਰਾਮ ਪੰਜਾਬ ਦੇ ਵੱਖ ਵੱਖ ਸਕੂਲਾਂ ਵਿਚ ਕਰਵਾਇਆ ਜਾਂਦਾ ਹੈ ਇਸ ਦੇ 200 ਦੇ ਕਰੀਬ ਐਪੀਸੋਡ ਹੋ ਚੁੱਕੇ ਹਨ।
“ਹੈਪੀ ਫੈਮਿਲੀ ਪ੍ਰੋਗਰਾਮ” ਵੀ “ਅੱਧੀ ਛੁੱਟੀ ਸਾਰੀ” ਪ੍ਰੋਗਰਾਮ ਤੋਂ ਚਾਰ ਸਾਲ ਬਾਅਦ ਸ਼ੁਰੂ ਕੀਤਾ। ਬਿਪਨ ਨੇ ਸੋਚਿਆ ਵੀ ਸਿੰਗਰ ਨਾਲ ਤਾਂ ਹਰ ਕੋਈ ਇੰਟਰਵਿਊ ਕਰ ਲੈਂਦਾ, ਫਿਰ ਮੈਂ ਕਲਾਕਾਰਾਂ ਦੇ ਪਰਿਵਾਰ ਨਾਲ ਵਿਚਾਰ ਸਾਂਝੇ ਕਰੀਏ। ਇਸ ਵਿਚ ਕਲਾਕਾਰਾਂ ਨਾਲ ਗੱਲਾਂਬਾਤਾਂ, ਉਨ੍ਹਾਂ ਦੇ ਪਰਿਵਾਰ, ਬਚਪਨ ਬਾਰੇ ਤੇ ਹੋਰ ਵਿਚਾਰ ਸਾਂਝੇ ਕੀਤੇ ਜਾਂਦੇ ਹਨ।ਇਸ ਪ੍ਰੋਗਰਾਮ ਦੌਰਾਨ ਉਸ ਨੇ ਫਿਰੋਜ਼ ਖਾਨ, ਰੁਪਿੰਦਰ ਰੂਪੀ,ਰਾਜ ਧਾਲੀਵਾਲ,ਦੀਪ ਢਿੱਲੋਂ, ਜੈਸਮੀਨ ਜੱਸੀ,ਵਿੱਕੀ ਧਾਲੀਵਾਲ ਤੇ ਸਾਰਥੀ ਕੇ ਹੋਰਾਂ ਨਾਲ ਵੀ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਦੇ ਦਸ ਬਾਰਾਂ ਐਪੀਸੋਡ ਹੋ ਚੁੱਕੇ ਹਨ।
ਬਿਪਨ ਜੋਸ਼ੀ ਨੂੰ “ਆਵਾਜ਼ ਪੰਜਾਬ ਦੀ” ਪ੍ਰੋਗਰਾਮ ਵਿੱਚ ਬਤੌਰ ਐਂਕਰਿੰਗ ਕਰਨ ਦਾ ਮੌਕਾ ਵੀ ਮਿਲਿਆ। ਅੱਜ ਕੱਲ੍ਹ ਫਿਲਮਾਂ ਦਾ ਰੁਝਾਨ ਹੈ ਬਿਪਨ ਜੋਸ਼ੀ ਫਿਲਮਾਂ ਵੀ ਲਿਖ ਰਿਹਾ।ਹਰ ਇੱਕ ਚੀਜ਼ ਤੋਂ ਬਿਪਨ ਜੋਸ਼ੀ ਕੁਝ ਨਾ ਕੁਝ ਨਵਾਂ ਸਿੱਖਦਾ ਰਹਿੰਦਾ ਹੈ ਉਸ ਅੰਦਰ ਸਿੱਖਣ ਦੀ ਤਾਂਘ ਰਹਿੰਦੀ ਹੈ।
“ਅੱਧੀ ਛੁੱਟੀ ਸਾਰੀ”, “ਹੈਪੀ ਫੈਮਿਲੀ” ਤੇ “ਅਵਾਜ਼ ਪੰਜਾਬ ਦੀ ” ਇਹ ਪ੍ਰੋਗਰਾਮ ਐੱਮ ਐੱਚ ਵਨ ਤੇ ਚਲਾਏ ਜਾਂਦੇ ਹਨ।
 
ਰਾਜਿੰਦਰ ਰਾਣੀ ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
 
Previous articleਏਹੁ ਹਮਾਰਾ ਜੀਵਣਾ ਹੈ -397
Next articleਦਖ਼ਲ ਅੰਦਾਜ਼ੀ ….(ਲੇਖ)