ਗੀਤ

  ਬਲਜਿੰਦਰ ਸਿੰਘ "ਬਾਲੀ ਰੇਤਗੜੵ"
(ਸਮਾਜ ਵੀਕਲੀ)
ਇਕ ਵੀ ਬੂੰਦ ਇਸ਼ਕ ਦੀ ਗਿਰਦੀ,ਮਿਲਦੀ ਤਾਂ ਮੈਂ ਪੀਅ ਲੈਂਦਾ
ਕਾਸ਼! ਹਮਸਫ਼ਰ ਤੂੰ ਹੁੰਦਾ ..ਤਾਂ, ਸਦੀਆਂ ਤੀਕਰ ਜੀਅ ਲੈਂਦਾ
ਇਕ ਵੀ ਬੂੰਦ ਇਸ਼ਕ ਦੀ ………..
ਕੌਣ ਕੰਵਖਤ ਮਹੁੱਬਤ ਕਰਦੈ , ਇਸ਼ਕ ਵਲਾ ਕੌਣ ਸਹੇੜੇ
ਬੇ-ਮੱਤਾਂ ਤੋਂ ਸੁਣਕੇ ਖ਼ਰੀਆਂ,   ਘਰ ਕੌਣ ਉਜਾੜੇ ਵਿਹੜੇ
ਜ਼ਖ਼ਮ ਅਵੱਲੇ ਦਿਲ ਦੇ ਰੋ ਰੋ, ਤਾਰਿਆਂ ਛਾਂਵੇ ਸੀਅ ਲੈਂਦਾ
ਇਕ ਵੀ ਬੂੰਦ ਇਸ਼ਕ ਦੀ……………..
ਲੰਘ ਗਈ ਹੈ ਔੜਾਂ ਅੰਦਰ , ਹਰ ਸਾਵਣ ਰੁੱਤ ਨਿਰਾਲ਼ੀ
ਉਮਰ ਦੀਆਂ ਪਗਡੰਡੀਆਂ ਉਤੇ, ਹੈ ਸਾਹਾਂ ਨੂੰ ਕਾਹਲ਼ੀ
ਵਾਂਗ ਪਪੀਹੇ ਤੜਫ਼ ਤੜਫ਼ ਕੇ, ਕਹਿ ਕਿਸੇ ਨੂੰ  ਕੀ ਲੈਂਦਾ
ਇਕ ਵੀ ਬੂੰਦ ਇਸ਼ਕ ਦੀ ਗਿਰਦੀ…
ਆਪਣੀ ਮਸਤੀ ਅੰਦਰ ਦੁਨੀਆ, ਤੁਰਦੀ ਕਰ ਖ਼ਰਮਸਤੀ
ਇਸ਼ਕ ਦੇ ਛਲ਼ ਅੰਦਰ ਬੈਠੇ, ਸੱਜਣਾ ਰੋਲ਼ ਆਪਣੀ ਹਸਤੀ
ਤੇਰੀ ਚਾਹਿਤ ਜਿੱਦੀ ਦਿਲ ਦੀ,ਕਰਾਂ ਕੀ ਜਿੱਦ ਪੁਗਾ ਹੀ ਲੈਂਦਾ
ਇਕ ਵੀ ਬੂੰਦ ਇਸ਼ਕ ਦੀ ਗਿਰਦੀ………….
ਭਾਲ ਰਹੇ ਹਾਂ ਸੀਰਤ ਓਹੀ, ਓਹੀਓ ਨਕਸ਼ ਤੇ ਨਖ਼ਰੇ
ਸ਼ਾਇਰ ਬਣਾਤਾ ਜੀਹਨੇ ਬਾਲੀ,ਸ਼ਾਇਦ ਕਿਸੇ ਮੋੜ ਤੇ ਟੱਕਰੇ
ਰੇਤਗੜੵ ਹੋ ਅੱਖਰ ਅੱਖਰ,  ਗੀਤਾਂ ਦੀ ਫੜੵ ਲੀਹ ਲੈਂਦਾ
ਇਕ ਵੀ ਬੂੰਦ ਇਸ਼ਕ ਦੀ ਗਿਰਦੀ……
        ਬਲਜਿੰਦਰ ਸਿੰਘ ਰੇਤਗੜੵ
        919465129168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗ਼ਜ਼ਲ
Next article ਐੱਸ.ਸੀ/ਬੀ.ਸੀ ਅਧਿਆਪਕ ਯੂਨੀਅਨ ਬਲਾਕ ਜਗਰਾਓਂ ਦੀ ਚੋਣ ਹੋਈ