ਸ਼ਬਦ ਗੁਰੂ

ਸੰਦੀਪ ਸਿੰਘ"ਬਖੋਪੀਰ "

         (ਸਮਾਜ ਵੀਕਲੀ)

ੴ ਦਾ ਖੇਲ ਬਣਾਇਆ, ਬਾਬੇ ਨਾਨਕ ਧਰਮ ਚਲਾਇਆ।

ਗੁਰੂ ਅੰਗਦ ਜੀ ਸਾਂਭੀ ਬਾਣੀ,ਗੁਰਮੁੱਖੀ ਵਿੱਚ ਲਿਖਿਆ ਗਾਇਆ।

ਅਮਰਦਾਸ ਗੁਰੂ ਗੱਦੀ ਸਾਂਭੀ, ਗੁਰੂ ਦੀ ਸੋਭਾ ਨੂੰ ਵਡਿਆਇਆ।

ਰਾਮ ਦਾਸ ਗੁਰੂ ਘਰ ਮੁਕਤੀ ਦਾ, ਅੰਮ੍ਰਿਤਸਰ ਵਿੱਚ ਆਣ ਬਣਾਇਆ।

ਸੰਪਾਦਨਾ ਆਦਿ ਗ੍ਰੰਥ ਸਾਹਿਬ ਦੀ, ਪੰਜਵੇਂ ਗੁਰਾਂ ਇਹ ਕਾਜ ਰਚਾਇਆ।

ਭਾਈ ਗੁਰਦਾਸ ਜੀ ਪਾਸੋਂ ਗੁਰਾਂ ਨੇ ,ਬਾਣੀ ਲਿਖਣ ਦਾ ਕਾਜ਼ ਕਰਾਇਆ।

ਪੰਦਰਾਂ ਭਗਤਾਂ ਛੇ ਗੁਰੂਆਂ, ਤੇ ਚਾਰ ਸਿੰਘਾਂ ਨੂੰ,ਜੋਤ ਇਲਾਹੀ,ਸੋਭਾ ਦਿੱਤੀ ਖੁਦ ਵਡਿਆਇਆ।

ਹੱਥ ਲਿਖਤ ਸਰੂਪ ਗੁਰੂ ਦਾ,ਆਦਿ ਗ੍ਰੰਥ ਜੀ ਬਣਕੇ ਆਇਆ।

ਗੁਰੂ ਅਰਜਨ ਜੀ, ਕਾਰਜ਼ ਵੱਡਾ, ਆਪਣੇ ਹੱਥੀਂ ਆਪ ਕਰਾਇਆ।

ਭਾਈ ਗੁਰਦਾਸ ਜੀ ਪਾਸੋਂ ਸਭ ਕੁਝ,ਬੈਠ ਗੁਰਾਂ ਨੇ ਆਪ ਲਿਖਾਇਆ।

ਬਾਣੀ ਸਾਰੀ ਇੱਕਠੀ ਕਰਕੇ,ਤਰਤੀਬ ‘ਚੁ ਹਰ ਇੱਕ ਸ਼ਬਦ ਲਗਾਇਆ।

“ਗੁਰੂ ਮਾਨਿਓ ਗ੍ਰੰਥ” ਦਸ਼ਮ ਗੁਰਾਂ ਨੇ ਖੁਦ ਫਰਮਾਇਆ।

ਗੁਰੂ ਕੀ ਕਾਸ਼ੀ ,ਸਾਬੋ ਦੇ ਵਿੱਚ, ਗੁਰੂ ਜੀ ਵੱਡਾ ਕਾਜ ਰਚਾਇਆ।

ਨੌਵੇਂ ਗੁਰਾਂ ਦੀ ਬਾਣੀ ਤਾਈਂ, ਦਮ-ਦਮੀ ਬੀੜ ‘ਚੁ ਦਰਜ਼ ਕਰਾਇਆ।

ਤੀਹ ਤੋਂ ਇਕੱਤੀ, ਰਾਗ ਸੀ ਹੋ ਗਏ,ਮਨੀ ਸਿੰਘ ਲਿਖਤ ਦਾ ,ਕਾਜ਼ ਨਿਭਾਇਆ।

ਨਾਂਦੇੜ ਦੀ ਧਰਤੀ ਉੱਤੇ ਗੁਰਾਂ ਨੇ, ਸ਼ਬਦ ਗੁਰੂ ਦੇ ਲੜ ਸੀ ਲਾਇਆ।

ਜਗਤ ਗੁਰੂ ਦੀ ਦੇ ਵਡਿਆਈ, ਸਿਜਦਾ ਕੀਤਾ ਸ਼ੀਸ਼ ਝੁਕਾਇਆ।

ਸੰਦੀਪ ਨੇ ਏਸ ਗੁਰੂ ਤੋਂ ਬਿਨ ਨਾ ,ਹੋਰ ਕਿਸੇ ਨੂੰ ਸ਼ੀਸ਼ ਝੁਕਾਇਆ।

ਸੰਦੀਪ ਸਿੰਘ “ਬਖੋਪੀਰ”
ਸੰਪਰਕ:-981532153

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleHistorical sites in Ukraine in danger due to war: Unesco
Next articleਸੂਰਜ ਸ਼ਕਤੀ