“ਦਿਲ ਦੇ ਕਰੀਬ” ਕਿਤਾਬ ਵਿੱਚੋਂ ਕੁਝ

         (ਸਮਾਜ ਵੀਕਲੀ)
1) ਭੁਲਣਾ ਬਹੁਤ ਔਖਾ ਤੇਰੇ ਅਹਿਸਾਸਾਂ ਨੂੰ
ਜਿਵੇਂ ਜਰਨਾ ਬਹੁਤ ਔਖਾ ਸੀ ਤੇਰੇ ਅਲਫਾਜ਼ਾਂ ਨੂੰ
2) ਆਪਣੇ ਹਿੱਸੇ ਦਾ ਮੌਣ ਮੈਂ ਧਾਰੀ ਬੈਠੀਂ ਹਾਂ
ਤੇਰੀ ਖਾਮੀਆਂ ਦਾ ਬੋਝ ਮੈਂ ਸਾਂਭੀ ਬੈਠੀ ਹਾਂ
ਆਪਣੇ ਅੰਦਰ ਦੇ ਇਸ ਜ਼ਲਜ਼ਲੇ ਨੂੰ
ਹਾਸਿਆਂ ਦਾ ਮਖੋਟਾ ਚੜਾਈ ਬੈਠੀ ਹਾਂ
3) ਚੁੱਪ ਵਿੱਚ ਸਕੂਨ ਹੈ ਤਕਲੀਫਾਂ ਦਾ ਜਨੂਨ ਹੈ
ਚੀਸਾਂ ਤੇਰੀ ਯਾਦਾਂ ਦੀਆਂ ਮੇਰੀ ਜਿੰਦਗੀ ਦਾ ਮਜਮੂਨ ਹੈ
4) ਇੱਕ ਚੁੱਪ ਨਾਲ ਜਿੰਦਗੀ ਦਾ ਸਫਰ ਸੌਖਾ ਹੋ ਜਾਂਦਾ ਹੈ
ਸਮਝ ਹੀ ਹੁਣ ਆਇਆ
ਕਾਸ਼ ਬਹੁਤ ਚਿਰ ਪਹਿਲਾਂ ਹੀ ਚੁੱਪ ਹੋ ਜਾਂਦੀ
5) ਜਿੰਦਗੀ ਨੇ ਖੇਡਦੇ ਰਹਿਣਾ ਸਭ ਦੇ ਜਜਬਾਤਾਂ ਨਾਲ
ਖੁਦ ਸੰਭਲ ਕੇ ਚਲਣਾ ਪੈਣਾ ਆਪਣੇ ਹਲਾਤਾਂ ਨਾਲ
6) ਪੁੱਤਰਾਂ ਨੇ ਘਰ ਛੱਡਿਆ ਪਰਦੇਸਾਂ ਲਈ
ਧੀਆਂ ਨੇ ਘਰ ਛੱਡਿਆ ਨਵੀਂ ਜਿੰਦਗੀ ਲਈ
ਇਕੱਲਾਪਣ ਆਇਆ ਮਾਪਿਆਂ ਦੇ ਹਿੱਸੇ
ਜਿੰਨਾਂ ਪਾਲਿਆ ਸੀ ਫੁੱਲਾਂ ਨੂੰ ਬੁੜਾਪੇ ਲਈ
7) ਕਿਸੇ ਦੇ ਅਲਫਾਜ਼ ਉਹ ਮਾਰ ਮਾਰਦੇ ਹਨ
ਜੋ ਤੁਹਾਨੂੰ ਖੁਦ ਨਾਲ
ਸਵਾਲ ਕਰਣ ਤੇ ਮਜਬੂਰ ਕਦ ਦਿੰਦੇ ਹਨ
 ਅਹਿਸਾਸ ਹੈ ਇਹ ਸਚਾਈ ਦਾ
ਤਕਲੀਫਾਂ ਉਮਰ ਹੰਢਾਈਆਂ ਨੇ
ਸਧਰਾਂ ਦੇ ਦਿਲ ਚੀਰੇ ਨੇ
ਈਰਖਾ ਸੰਘ ਲੰਘਾਇਆਂ ਨੇ
9) ਜਦ ਲੜਾਈ ਹੀ ਖੁਦ ਨਾਲ ਹੋਵੇ
ਫਿਰ ਗਲ ਮੁਕਾਉ ਕੌਣ ਵੇ
ਸ਼ਿਕਾਇਤ ਲਾਉ ਕੌਣ ਵੇ
ਸਜ਼ਾ ਸੁਣਾਉ ਕੌਣ ਵੇ
10) ਤੁਸੀਂ ਮੇਰੀ ਗਲ ਦੀ ਗਹਰਾਈ ਨੂੰ ਸਮਝੇ
ਇਹ ਹੀ ਬਹੁਤ ਏ
ਇੱਥੇ ਜਿੰਦਗੀ ਗੁਜ਼ਰ ਗਈ ਇਸ ਚਾਹਤ ਵਿੱਚ
ਕੇ ਕੋਈ ਮੇਰੀ ਗਲ ਨੂੰ ਸਮਝੇ
ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਸੰਪਾਦਕ, ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleUK MPs urge Sunak to call for release of British Sikh held in India
Next articleਵਲੈਤ