ਭਾਰਤ ਵਿਕਾਸ ਪ੍ਰੀਸ਼ਦ ਨੇ ਗਊਆਂ ਨੂੰ ਦਿੱਤਾ ਗੁੜ, ਨਮਕ, ਫੀਡ, ਹਰਾ ਚਾਰਾ ਅਤੇ ਦਵਾਈਆਂ

 ਸ਼ੁਭ ਕੰਮ ਦੀ ਸ਼ੁਰੂਆਤ ਹਮੇਸ਼ਾ ਗਊ ਦਾਨ ਕੱਢ ਕੇ ਕੀਤੀ ਜਾਂਦੀ: ਪਰਮਜੀਤ ਰੰਮੀ 
ਡੇਰਾਬੱਸੀ,3 ਸਤੰਬਰ (ਸੰਜੀਵ  ਸਿੰਘ ਸੈਣੀ)-ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਵੱਲੋਂ ਸੰਸਕ੍ਰਿਤਕ ਸਪਤਾਹ ਦੇ ਤੀਜੇ ਪ੍ਰਜੈਕਟ ਤਹਿਤ ਜੈਨ ਮੁਨਿ ਜਗਦੀਸ਼ ਕਾਮਧੇਨੂੰ ਗਊਸ਼ਾਲਾ ਧਨੋਨੀ ਵਿਖੇ ਗਊਆਂ ਲਈ ਗੁੜ, ਨਮਕ,ਹਰਾ ਚਾਰਾ ਅਤੇ ਦਵਾਈਆਂ ,ਫੀਡ ਅਤੇ ਦਵਾਈਆਂ ਦਿੱਤੀ ਗਈਆਂ ।
ਇਸ ਮੌਕੇ ਪ੍ਰੀਸ਼ਦ ਦੇ ਪ੍ਰੈਸ ਸੈਕਟਰੀ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਮਨੁੱਖ ਤੇ ਫਿਰ ਵੀ ਬੋਲ ਕੇ ਸਭ ਕੁਝ ਦਸ ਸਕਦੇ ਹਨ ਪਰ ਇਹ ਜੀਵ ਇਸ ਕਾਬਿਲ ਨਹੀਂ ਹੁੰਦੇl ਇਸ ਲਈ ਪਸ਼ੂਆਂ ਦੀ ਕੀਤੀ ਗਈ ਸੇਵਾ ਹਮੇਸ਼ਾਂ ਲਾਹੇਵੰਦ ਹੁੰਦੀ ਹੈ।
ਹਿੰਦੂ ਧਰਮ ਅਨੁਸਾਰ ਗਊ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈl ਹਿੰਦੂ ਧਰਮ ਵਿੱਚ ਗਉਆਂ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਕਿਸੇ ਵੀ ਸ਼ੁਭ ਕੰਮ ਦੀ ਸੁਰੂਆਤ ਗਉਦਾਨ ਕੱਢ ਕੇ ਅਤੇ ਗਊ ਦੀ ਪੂਜਾ ਕਰਕੇ ਹੀ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਗਊਆਂ ਦੀ ਸੇਵਾ ਸਭ ਤੋਂ ਉੱਚੀ ਸੇਵਾ ਹੈ। ਗਊ ਦਾਨ ਮਹਾਂ ਦਾਨ ਹੈ। ਗਊ ਧਨ ਦੀ ਸਾਂਭ- ਸੰਭਾਲ ਬਹੁਤ ਜਰੂਰੀ ਹੈ।
ਉਨਾਂ ਦੱਸਿਆ ਕਿ ਇਹ ਗਊਸ਼ਾਲਾ 2006 ਤੋਂ ਹੋਂਦ ਚ ਆਈ ਸੀ lਇਥੇ ਹੁਣ ਤੱਕ 250 ਗਊ ਧਨ ਹੈ।
 ਜਿਸ ਤਰਾਂ ਮਨੁੱਖ ਨੂੰ ਆਪਣੀ ਸਿਹਤ ਤੰਦੁਰਸਤ ਰੱਖਣ ਲਈ ਪੋਸ਼ਣ ਯੁਕਤ ਅਨਾਜ ਦੀ ਲੋੜ ਹੈl ਉਸੇ ਤਰਾਂ ਸਾਨੂੰ ਗਊਆਂ ਦੀ ਵੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਉਹਨਾਂ ਨੂੰ ਜਵਾਰ,ਮੱਕੀ ਅਤੇ ਚਾਰਾ ਦੇਣਾ ਚਾਹੀਦਾ ਹੈ। ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਉਪੇਸ਼ ਬੰਸਲ, ਸੈਕਟਰੀ ਬਰਖਾ ਰਾਮ, ਕੈਸ਼ੀਅਰ ਨਿਤੀਨ ਜਿੰਦਲ,
ਪ੍ਰੋਜੈਕਟ ਚੇਅਰਮੈਨ ਸੰਜੇ ਕੁਮਾਰ, ਕਪਿਲ ਗੁਪਤਾ, ਰਵਿੰਦਰ ਜੈਨ,ਦਿਨੇਸ਼ ਵੈਸ਼ਨਵ ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਗ੍ਰੈਂਡ ਪੇਰੈਂਟਸ ਡੇ ਮਨਾਇਆ
Next articleਗ਼ਮ ਹਾਸਿਆਂ ਵਿੱਚ