(ਸਮਾਜ ਵੀਕਲੀ)
ਵੀਰ ਜਿਗਰ ਦੇ ਟੋਟੇ ਭੈਣਾਂ ਤਾਜ ਨੇ ਵੀਰਾਂ ਦਾ।।
ਰਹਿਣ ਸਿਆਣੀਆਂ ਬਣੀਆਂ ਬਣੇ ਨਾ ਜਿਗਰਾ ਹੀਰਾਂ ਦਾ।।
ਮਿਰਜ਼ਾ ਬਣੇ ਨਾ ਵੀਰ ਰੋਸੁ ਨਾ ਟੁੱਟੇ ਤੀਰਾਂ ਦਾ।।
ਫੁੱਲਾਂ ਤੋਂ ਵੱਧ ਪ੍ਰੇਮ ਮੁਥਾਜ ਨਾ ਧਾਗੇ ਲੀਰਾਂ ਦਾ ।।
ਪਿਓ ਤੇ ਵੀਰ ਦੀ ਪੱਗ ਅਦਬ ਉਹ ਰੱਖ ਲਏ ਚੀਰਾਂ ਦਾ।।
ਬਣੇ ਭੈਣ ਨਾਸੂਰ ਨਾ, ਵੇਖਣਾ ਹੋ ਜਏ ਟੀਰਾਂ ਦਾ।।
ਭੈਣ ਵੀਰ ਦਾ ਪ੍ਰੇਮ ਜ਼ੋਰ ਜਿਉ ਜ਼ਾਹਰ ਪੀਰਾਂ ਦਾ।।
ਦਾਰੂ ਪ੍ਰੇਮ ਹੈ ਭੈਣ ਲਈ ਦੁੱਖ ਦਰਦਾਂ ਪੀੜਾਂ ਦਾ।।
ਹੋਰ ਕੀ ਦਰਜ਼ਾ ਦਿਆ ਇਹ ਪ੍ਰੇਮ ਜਿਉ ਰੱਬ ਨਾਲ ਮੀਰਾਂ ਦਾ।।
ਭੈਣ ਵੀਰ ਦਾ ਪ੍ਰੇਮ ਤਾ ਸੱਜਣੋ ਗੁਣੀ ਗਹੀਰਾਂ ਦਾ।।
ਮੰਗਤ ਸਿੰਘ ਲੌਂਗੋਵਾਲ
9878809036
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly