(ਸਮਾਜ ਵੀਕਲੀ)
ਜੇ ਚੱਲਦਾ ਮੈਂ ਕਿਸੇ ਸਹਾਰੇ ਦੇ ਉੱਤੇ!
ਕਿਵੇਂ ਪਹੁੰਚਦਾ ਮੈਂ ਕਿਨਾਰੇ ਦੇ ਉੱਤੇ!
ਬੜਾ ਯਾਦ ਆਉਂਦਾ ਏ,ਹੁਣ ਉਹ ਚੁਬਾਰਾ
ਮਿਲਦੇ ਸਾਂ ਜਿਹੜੇ , ਚੁਬਾਰੇ ਦੇ ਉੱਤੇ!
ਭਲਾ ਹੋਇਆ! ਲੰਘ ਗਏ ਨੇ ਦਿਨ ਅਸਾਡੇ,
ਤਿਰੇ ਲਾਏ ਹੋਏ ਝੂਠੇ ਲਾਰੇ ਦੇ ਉੱਤੇ!
ਕਿਸੇ ਕਿਸਮ ਦਾ, ਜੇ ਤੂੰ ਕਰਦੀ ਇਸ਼ਾਰਾ,
ਮੈਂ ਜਿੰਦ ਵਾਰ ਦਿੰਦਾ ਇਸ਼ਾਰੇ ਦੇ ਉੱਤੇ!
ਹਿੰਮਤ ਆਸਾਡੀ ਤਾਂ, ਉਦੋਂ ਵੀ ਨਾ ਡੋਲੀ,
ਜਦੋਂ ਸਿਰ ਟਿਕਿਆ ਸੀ , ਆਰੇ ਦੇ ਉੱਤੇ!
ਥੋਹੜਾ ਵੀ ਉਸ ਦੇ ਹਿੱਸੇ ਨਾ ਆਇਆ,
ਜੋ ਅੱਖ ਰੱਖਦਾ ਸੀ ਸਾਰੇ ਦੇ ਉੱਤੇ !
ਜਗੀਰ ਸੱਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly