ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ  ਅਤੇ ਟੀਮ ਦੇ ਮੁਲਾਜ਼ਮ ਤੇ ਅਧਿਆਪਕਾਂ ਦਾ ਸਨਮਾਨ

ਫ਼ਰੀਦਕੋਟ/ਭਲੂਰ 22 ਅਗਸਤ (ਬੇਅੰਤ ਗਿੱਲ ਭਲੂਰ )-ਜ਼ਿਲਾ ਪ੍ਰਸ਼ਾਸ਼ਨ  ਵੱਲੋਂ ਮਨਾਏ 77 ਵੇਂ ਅਜ਼ਾਦੀ ਦਿਵਸ ਮੌਕੇ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਡਿਪਟੀ ਕਮਿਸ਼ਨਰ ਫ਼ਰੀਦਕੋਟ  ਵਿਨੀਤ ਕੁਮਾਰ ਦੀ ਯੋਗ ਅਗਵਾਈ ਹੇਠ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਮੇਵਾ ਸਿੰਘ ਸਿੱਧੂ, ਉਨ੍ਹਾਂ ਦੀ ਟੀਮ ਦੇ ਮੈਂਬਰ ਸੀਨੀਅਰ ਸਹਾਇਕ ਹਰਪਾਲ ਸਿੰਘ, ਸਟੈਨੋ ਸਤਿਗੁਰ ਸਿੰਘ, ਜੂਨੀਅਰ ਸਹਾਇਕ ਰੂਪ ਸਿੰਘ, ਕਲਰਕ ਮਨੀਸ਼ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਵਿਭਾਗ ਦੇ ਪ੍ਰਿੰਸੀਪਲ ਨਵਦੀਪ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀ ਨੌਂ, ਪ੍ਰਿੰਸੀਪਲ ਪ੍ਰਭਜੋਤ ਸਿੰਘ ਡਾ.ਚੰਦਾ ਸਿੰਘ ਮਰਵਾਹ ਗਰਲਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਕੋਟਕਪੂਰਾ, ਮੁੱਖ ਅਧਿਆਪਕ ਨਵਦੀਪ ਸਿੰਘ ਸਰਕਾਰੀ ਹਾਈ ਸਕੂਲ ਜਨੇਰੀਆਂ, ਮੁੱਖ ਅਧਿਆਪਕ ਜਸਬੀਰ ਸਿੰਘ ਜੱਸੀ ਸਰਕਾਰੀ ਮਿਡਲ ਸਕੂਲ ਪੱਕਾ, ਸਾਇੰਸ ਮਾਸਟਰ ਸ੍ਰੀ ਸੱਤਪਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਰਵਾਲਾ, ਪਰਮਜੀਤ ਕੌਰ ਐਸ.ਐਸ.ਮਿਸਟ੍ਰੈਸ, ਨਵਦੀਪ ਕੱਕੜ  ਐਸ.ਐਸ.ਮਾਸਟਰ, ਸ਼੍ਰੀਮਤੀ ਮੰਜਲੀ ਪੰਜਾਬੀ ਮਿਸਟ੍ਰੈਸ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ, ਸ਼ਮਿੰਦਰ ਸਿੰਘ ਹਿੰਦੀ ਮਾਸਟਰ ਸਰਕਾਰੀ ਮਿਡਲ ਸਕੂਲ ਮਿਸ਼ਰੀਵਾਲਾ, ਮੋਨਿਕਾ ਗੋਇਲ ਅੰਗਰੇਜ਼ੀ ਮਿਸਟ੍ਰੈਸ ਘੁਗਿਆਣਾ,ਕੰਵਲਜੀਤ ਸਿੰਘ ਐਸ.ਐਸ.ਮਾਸਟਰ ਸਰਕਾਰ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ ਦਾ ਖੇਤੀਬਾੜੀ ਅਤੇ ਪਸ਼ੂ ਪਾਲਣ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਸਨਮਾਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਮੈਂਬਰ ਪਾਰਲੀਮੈਂਟ ਹਲਕਾ ਫ਼ਰੀਦਕੋਟ ਸ਼੍ਰੀ ਮੁਹੰਮਦ ਸਦੀਕ, ਕਮਿਸ਼ਨਰ ਫ਼ਰੀਦਕੋਟ ਡਿਵੀਜ਼ਨ ਸ਼੍ਰੀ ਚੰਦਰ ਗੇਂਦ,ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਵਿਨੀਤ ਕੁਮਾਰ, ਡੀ.ਆਈ.ਜੀ ਅਜੈ ਮਲੂਜਾ, ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ,ਡਾ.ਰਾਜੀਵ ਸੂਦ,ਸੀਨੀਅਰ ਪੁਲਿਸ ਕਪਤਾਨ ਹਰਜੀਤ ਸਿੰਘ, ਸੀਨੀਅਰ ਆਗੂ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ,ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ,ਮਾਰਕੀਟ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ, ਮੀਤ ਪ੍ਰਧਾਨ ਆਮ ਅਦਾਮੀ ਪਾਰਟੀ ਪੰਜਾਬ ਗਗਨਦੀਪ ਸਿੰਘ ਧਾਲੀਵਾਲ, ਜ਼ਿਲਾ ਪ੍ਰਧਾਨ ਯੂਥ ਵਿੰਗ ਆਮ ਆਦਮੀ ਪਾਰਟੀ ਸੁਖਵੰਤ ਸਿੰਘ ਪੱਕਾ, ਏ.ਡੀ.ਸੀ.(ਡੀ) ਹਰਭਿੰਦਰ ਸਿੰਘ ਗਰੇਵਾਲ,ਐਸ.ਡੀ.ਐਮ. ਬਲਜੀਤ ਕੌਰ, ਜੀ.ਟੂ-ਡਿਪਟੀ ਕਮਿਸ਼ਨਰ ਫ਼ਰੀਦਕੋਟ ਤੁਸ਼ਿਤਾ ਗੁਲਾਟੀ, ਐਸ.ਪੀ. ਜਸਮੀਤ ਸਿੰਘ, ਡੀ.ਐਸ.ਪੀ.ਗੁਰਮੀਤ ਸਿੰਘ ਬਰਾੜ ਸਮੇਤ ਜ਼ਿਲੇ ਦੇ ਅਧਿਕਾਰੀ, ਕਰਮਚਾਰੀ ਵੱਡੀ ਗਿਣਤੀ ’ਚ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਖੜੀ ਦਾ ਤਿਉਹਾਰ 
Next articleਗ਼ਜ਼ਲ