HOME ਗ਼ਜ਼ਲ

ਗ਼ਜ਼ਲ

2
ਜਗਵਿੰਦਰ ਸਿੰਘ ਜੱਗੀ
(ਸਮਾਜ ਵੀਕਲੀ)
ਜਦ ਹੋ ਜਾਣ ਕੰਧਾਂ ਪੱਕੀਆਂ
ਫਿਰ ਹੋਣ ਨਾ ਛੇਤੀ ਢਾਹ
ਜਦ ਹੋ ਜਾਣ ਵੱਖੋ-ਵੱਖਰੇ
ਫਿਰ ਇੱਕ ਨਾ ਹੁੰਦੇ ਰਾਹ

ਜਦ ਪੈਣ ਦਰਾਰਾਂ ਰੂਹਾਂ ਵਿੱਚ
ਜਦ ਮੁੱਕਣ ਪਾਣੀ ਖੂਹਾਂ ਵਿੱਚ
ਫਿਰ ਔਖਾ ਹੁੰਦਾ ਫਸਲਾਂ ਦਾ
ਜਦ ਵੈਰੀ ਹੁੰਦਾ ਨਸਲਾਂ ਵਿੱਚ

ਜਦ ਟਾਹਣੇ ਟੁੱਟਣ ਰੁੱਖਾਂ ਦੇ
ਫਿਰ ਹਿਸਾਬ ਨਾ ਰਹਿੰਦੇ ਦੁੱਖਾਂ ਦੇ
ਜਦ ਆਪਣਾ ਛੱਡ ਕੋਈ ਜਾਂਦਾ ਏ
ਫਿਰ ਦਿਲ ਵਿੱਚ ਚੀਸਾਂ ਪਾਂਦਾ ਏ

ਜਦ ਪਾਣੀ ਪੱਤਣੋਂ ਵਹਿ ਜਾਂਦੇ
‘ਜੱਗੀ’ ਨਾਲ ਭਾਈਆਂ ਭਾਈ ਖਹਿ ਜਾਂਦੇ
ਫਿਰ ਔਖਾ ਹੁੰਦਾ ਟੱਬਰਾਂ ਦਾ
ਜਦ ਰੰਜਸ਼ਾਂ ਵੇਹੜੇ ਬਹਿ ਜਾਂਦੇ…

ਜਗਵਿੰਦਰ ਸਿੰਘ ਜੱਗੀ
ਡੁਮਾਣਾ ਲੋਹੀਆਂ ਖਾਸ
8872313705 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਖੜੀ ਦਾ ਤਿਉਹਾਰ 
Next articleਗੀਤ ਅਭਾਗੀ ਮਾਂ