ਜਲੰਧਰ, ਅੱਪਰਾ (ਜੱਸੀ)-ਇਲਾਕੇ ਦੇ ਪ੍ਰਸਿੱਧ ਲੇਖਕ ਤੇ ਸ਼ਾਇਰ ਮਹਿੰਦਰ ਸੂਦ ਵਿਰਕ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੀ ਜਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਰਕਾਰੀ ਹਾਈ ਸਕੂਲ : ਅਲਾਚੌਰ (ਸ਼.ਭ.ਸ. ਨਗਰ) ਵਿਖੇ ਕਰਵਾਏ ਗਏ ‘ਸਾਵਣ ਕਵੀ ਦਰਬਾਰ` ਵਿੱਚ ਭਾਗ ਲੈਣ ਤੇ ਜਿਲ੍ਹਾ ਇਕਾਈ ਵਲੋਂ ਸਨਮਾਨ ਪੱਤਰ ਭੇਟ ਕੀਤਾ ਗਿਆ। ਮਹਿੰਦਰ ਸੂਦ ਵਿਰਕ ਵਲੋਂ ਆਪਣੀਆਂ ਲਿਖਤਾਂ ਵਿੱਚ ਸਮਾਜ ਨੂੰ ਇੱਕ ਨਰੋਆ ਸੁਨੇਹਾ ਦਿੱਤਾ ਜਾਂਦਾ ਹੈ, ਜਿਸ ‘ਤੇ ਜਿਲ੍ਹਾ ਇਕਾਈ ਨੂੰ ਫਖ਼ਰ ਹੈ। ਮਹਿੰਦਰ ਸੂਦ ਵਿਰਕ ਨੇ ਜਿਲ੍ਹਾ ਇਕਾਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣਾ ਲਿਖਣ ਦਾ ਸਫ਼ਰ ਜਾਰੀ ਰੱਖਦੇ ਹੋਏ ਜਲਦ ਹੀ ਆਪਣੀ ਦੂਜੀ ਈ ਕਿਤਾਬ ਪਾਠਕਾਂ ਨਾਲ ਸਾਂਝੀ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly