ਚੜ੍ਹ ਕੇ ਚੁਬਾਰੇ ਨਿੱਤ ਦਿੱਲੀ ਤੱਕ ਦੀ…..

ਮਨਿੰਦਰ ਸਿੰਘ ਘੜਾਮਾਂ
(ਸਮਾਜ ਵੀਕਲੀ)

ਜਵਾਨ ਬੁੱਢੇ ਔਰਤਾਂ ਤੇ ਬੱਚੇ ਆ ਗਏ
ਝੂਠ ਨੂੰ ਹਰਾਉਣ ਲਈ ਯੋਧੇ ਸੱਚੇ ਆ ਗਏ
ਟਰੈਕਟਰਾਂ ਤੇ ਚੱੜ੍ਹ ਲਾਉਣ ਮੋਰਚੇ ਏ ਪੱਕੇ ਆ ਗਏ
ਅਠਾਰਾਂ ਫੁੱਟੀ ਟਰਾਲੀ ਰਾਸ਼ਨ ਨਾਲ ਪੁਰੀ ਡੱਕ ਤੀ
ਹੁਣ ਚੜ੍ਹ ਕੇ ਚੁਬਾਰੇ ਨਿੱਤ ਦਿੱਲੀ ਤੱਕ ਦੀ
ਆ ਗਿਆ ਕਿਸਾਨ ਲੜ੍ਹਨ ਲੜਾਈ ਹੱਕ ਦੀ..
ਬਿਛਾ ਕੇ ਪਰਾਲੀ ਹੇਠਾਂ, ਉਤੇ ਤਰਪਾਲ ਪਾ ਲਈ,
ਲਾ ਕੇ ਜੁਗਾੜ ਬੈੱਡਰੂਮ ਵਾਂਗ ਟਰਾਲੀ ਬਣਾ ਲਈ
ਹੱਲਾ ਸ਼ੇਰੀ ਨਾਲ ਕੁੱਝ ਘੰਟਿਆਂ ਚ ਲੰਬੀ ਵਾਟ ਢਾਹ ਲਈ
ਸੜਕਾਂ ਤੇ ਲੱਗਦੇ ਨੇ ਤੱੜਕੇ ਤੇ ਉਥੇ ਨਿੱਤ ਰੋਟੀ ਪੱਕ ਦੀ
ਹੁਣ ਚੜ੍ਹ ਕੇ ਚੁਬਾਰੇ ਨਿੱਤ ਦਿੱਲੀ ਤੱਕ ਦੀ
ਆ ਗਿਆ ਕਿਸਾਨ ਲੜ੍ਹਨ ਲੜਾਈ ਹੱਕ ਦੀ……।
ਜਵਾਨੀ ਵਿੱਚ ਜੋਸ਼ ਪੂਰਾ ਸੂਝਵਾਨੀ ਨਾਲ ਅੱਗੇ ਤੁਰਦੇ
ਭੰਨ ਦਿੱਤੀ ਅੱੜ ਸਰਕਾਰ ਦੀ ਤੇ ਬੈਰੀਗੇਟ ਦਿਖੇ ਰੁੜ੍ਹਦੇ
ਬਜੁਰਗਾਂ ਦਾ ਤਜਰਬਾ ਨਾ ਹੁਣ ਹੱਕ ਲਏ ਬਿਨਾਂ ਮੁੜ੍ਹਦੇ
ਪੰਜੀਰੀ ਦੁੱਧ ਤੇ ਬਦਾਮ ਸਭ ਮਿਲਦਾ ਨਾ ਥੋੜ ਕਿਸੇ ਪੱਖ ਦੀ
ਹੁਣ ਚੜ੍ਹ ਕੇ ਚੁਬਾਰੇ ਨਿੱਤ ਦਿੱਲੀ ਤੱਕ ਦੀ
ਆ ਗਿਆ ਕਿਸਾਨ ਲੜ੍ਹਨ ਲੜਾਈ ਹੱਕ ਦੀ…।
ਮੁੱਕਦਾ ਨੀ ਲੰਗਰ ਉਹ ਵੀਹਾਂ ਦਾ ਜੋ ਬਾਬੇ ਨਾਨਾਕ ਦਾ ਚੱਲਦਾ।
ਹਰ ਵੇਲੇ ਹੁੰਦਾ ਉਹਦਾ ਸ਼ੁਕਰਾਨਾ ਸੂੁਰਜ ਚੜ੍ਹੇ  ਜਾ ਹੋਵੇ ਸ਼ਾਮੀ ਢੱਲਦਾ।
ਸਾਰਾ ਹੀ ਸਮਾਜ ਨਾਲ ਖੜ੍ਹਿਆ, ਜੋੜ ਵਿੱਚ ਨਿੱਤ ਵਾਧਾ ਜਾਵੇ ਰਲਦਾ।
ਸਾਰਿਆਂ ਲਈ ਨੀਤੀ ਬੜੀ ਮਾੜੀ ਆ, ਜੋ ਧੱਕੇ ਨਾਲ ਕਿਸਾਨਾਂ ਉਤੇ ਥੱਪ ਤੀ,
ਹੁਣ ਚੜ੍ਹ ਕੇ ਚੁਬਾਰੇ ਨਿੱਤ ਦਿੱਲੀ ਤੱਕ ਦੀ,
ਆ ਗਿਆ ਕਿਸਾਨ ਲੜ੍ਹਨ ਲੜਾਈ ਹੱਕ ਦੀ…।
ਏਕਤਾ ਚ ਬਲ ਹੁੰਦਾ ਕਦੇ ਸੀ ਜੋ ਪੜ੍ਹਿਆ, ਸੱਚ ਹੁੰਦਾ ਵੇਖ ਲਿਆ ਅੱਜ ਮੈਂ,
ਹੰਕਾਰ ਵੱਡੇ ਲੋਭਿਆਂ ਦਾ ਆਇਆ ਸਦਾ ਟੁੱਟ ਦਾ, ਪੈਸੇ ਨਾਲ ਨਾਹਿਉ ਹੁੰਦਾ ਕਦੇ ਰੱਜ ਏ,
ਅੱਜ ਹੋ ਕੇ ਇੱਕਠਾ ਦੇਸ਼ ਤੁਰਿਆ, ਨਿੱਤ ਆਉਂਦੇ ਨੇ ਬੁਲਾਵੇ ਦਿੱਲੀ ਮੁਲਾਕਾਤਾਂ ਲਈ ਟਾਈਮ ਰੱਖ ਦੀ,
ਹੁਣ ਚੜ੍ਹ ਕੇ ਚੁਬਾਰੇ ਨਿੱਤ ਦਿੱਲੀ ਤੱਕ ਦੀ,
ਆ ਗਿਆ ਕਿਸਾਨ ਲੜ੍ਹਨ ਲੜਾਈ ਹੱਕ ਦੀ…
                              ਮਨਿੰਦਰ ਸਿੰਘ ਘੜਾਮਾ
                                  9779390233
Previous articlePutin congratulates Biden on US prez polls victory
Next articleਤੂੰ ਹਾਕਮ ਪੜ੍ਹਨੇ ਪਾ ਤੇ ……