ਦਸਵੀਂ ਅਤੇ ਬਾਰਵੀਂ ਕਲਾਸ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸੀ ਦੇ ਕੇ ਸਨਮਾਨਿਤ ਕੀਤਾ

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ 16 ਅਗਸਤ (ਹਰਜਿੰਦਰ ਪਾਲ ਛਾਬੜਾ) –ਨੇੜਲੇ ਪਿੰਡ ਖਨਾਲ  ਕਲਾਂ ਵਿਖੇ ਆਜ਼ਦੀ ਦਿਵਸ ਮੌਕੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਰੱਖੇ ਸਮਾਗਮ ਦੌਰਾਨ ਗਲੋਬਲ ਇੰਮੀਗਰੇਸ਼ਨ ਦਿੜ੍ਹਬਾ ਦੇ ਐਮ ਡੀ ਨਿਰਭੈ ਸਿੰਘ ਨਿੱਕਾ ਅਤੇ ਮੱਖਣ ਸਿੰਘ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸਵੀਂ ਅਤੇ ਬਾਰਵੀਂ ਕਲਾਸ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸੀ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦਸਵੀਂ ਕਲਾਸ ਦੀ ਵਿਦਿਆਰਥਣ ਕਿਰਨਦੀਪ ਕੌਰ ਨੂੰ 2100/ ਰੁਪਏ ਸੈਕਿੰਡ ਭਵਨਦੀਪ ਕੌਰ 1500/ ਰੁਪਏ, ਤੀਜੇ ਸਥਾਨ ਜਸਪ੍ਰੀਤ ਕੌਰ ਨੂੰ 1100/ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਬਾਰਵੀਂ ਜਮਾਤ ਵਿੱਚ ਪਹਿਲੇ ਸਥਾਨ ਉੱਤੇ ਮੁਸਕਾਨ ਨੂੰ 2100/ ਰੁਪਏ, ਦੂਜੇ ਸਥਾਨ ਉੱਤੇ ਅਮਨਦੀਪ ਕੌਰ ਨੂੰ 1500 ਰੁਪਏ, ਤੀਜੇ ਸਥਾਨ ਉੱਤੇ ਸਿੰਦਰ ਕੌਰ ਅਤੇ ਜਸਨਦੀਪ ਸਿੰਘ ਨੂੰ 1100/ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਹੁੰਦੀ ਹੈ। ਅਜਿਹੇ ਵੱਡੇ ਮੌਕਿਆਂ ਤੇ ਬੱਚਿਆਂ ਦਾ ਸਨਮਾਨ ਹੋਣਾ ਬਹੁਤ ਹੀ ਮਾਣ ਵਾਲੀ ਗੱਲ ਹੁੰਦੀ ਹੈ। ਅਜਿਹੇ ਮੌਕੇ ਮਿਲਣ ਵਾਲਾ ਮਾਣ ਵਿਦਿਆਰਥੀਆਂ ਨੂੰ ਸਾਰੀ ਜ਼ਿੰਦਗੀ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ।  ਗਲੋਬਲ ਇੰਮੀਗਰੇਸ਼ਨ ਦਿੜਬਾ ਵਲੋਂ ਅਜਿਹੇ ਉਪਰਾਲੇ ਹਮੇਸ਼ਾ ਕੀਤੇ ਜਾਣਗੇ ਜਿਸ ਨਾਲ ਸਾਡੇ ਬੱਚਿਆਂ ਵਿੱਚ ਨਵੀਂ ਉਤੇਜਨਾ ਉਤਪਨ ਹੋਵੇ।ਇਸ ਮੌਕੇ ਨਿਰਭੈ ਸਿੰਘ, ਪਵਨ ਕੁਮਾਰ, ਗੁਰਪ੍ਰੀਤ ਸਿੰਘ ਸਾਬਕਾ ਫੌਜੀ, ਮੇਜਰ ਸਿੰਘ, ਪਿ੍ੰਸੀਪਲ ਗੁਰਮੀਤ ਸਿੰਘ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ। ਅੰਤ ਵਿੱਚ ਪੋ੍ ਬਲਜੀਤ ਸਿੰਘ ਸਭ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸ਼ਹੀਦ ਦੀ ਮਾਤਾ ਨੂੰ ਕੀਤਾ ਸਨਮਾਨਿਤ 
Next articleਸਮਾਜਿਕ ਵਲਗਣਾਂ ਤੋਂ ਪਾਰ ਦਾ ਸੂਖਮ ਕਾਵਿ: ਚੁੱਪ ਦਾ ਸ਼ੋਰ