ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸ਼ਹੀਦ ਦੀ ਮਾਤਾ ਨੂੰ ਕੀਤਾ ਸਨਮਾਨਿਤ 

25 ਸਾਲ ਬਾਅਦ ਵੀ ਕੰਨਟੀਨ ਅਤੇ ਮੈਡੀਕਲ ਦੀ ਸਹੂਲਤ ਨੂੰ ਤਰਸੀ  ਸ਼ਹੀਦ ਦੀ ਮਾਤਾ – ਕੇਵਲ ਸਿੰਘ 

ਮਹਿਤਪੁਰ,16 ਅਗਸਤ (ਸੁਖਵਿੰਦਰ ਸਿੰਘ ਖਿੰੰਡਾ)- 14 ਸਿੱਖ ਰੈਜੀਮੈਂਟ ਕਾਰਗਿੱਲ ਯੁੱਗ ਦੇ ਸ਼ਹੀਦ ਜਵਾਨ ਸੁਖਵਿੰਦਰ ਸਿੰਘ ਦੀ ਬਿਰਧ ਮਾਤਾ ਜੋਗਿੰਦਰ ਕੌਰ ਨੂੰ ਉਨ੍ਹਾਂ ਦੇ ਘਰ ਪਹੁੰਚ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਨੇ ਕਿਹਾ ਮਾਤਾ ਜੋਗਿੰਦਰ ਕੌਰ ਇਕ ਸ਼ਹੀਦ ਦੀ ਮਾਤਾ ਹੈ ਤੇ ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ । ਉਨ੍ਹਾਂ ਕਿਹਾ ਕਿ ਸ਼ਹੀਦ ਦੀ ਪਤਨੀ ਸ਼ਹੀਦ ਦੇ ਪਰਿਵਾਰ ਨੂੰ ਸ਼ਹੀਦ ਦੀ ਸ਼ਾਦੀ ਦੇ ਦੂਜੇ ਤੀਜੇ ਮਹੀਨੇ ਅੱਜ 25 ਸਾਲ ਪਹਿਲਾਂ ਹੀ ਛੱਡ ਕੇ ਜਾ ਚੁੱਕੀ ਹੈ ਅਤੇ ਉਸ ਨੇ ਦੂਸਰੀ ਸ਼ਾਦੀ ਕਰਵਾ ਲਈ।
ਮਹਿਕੇ ਵੱਲੋਂ ਮਿਲਿਆ ਪੈਸਾ ਉਹ ਲੈ ਗਈ ਸੀ ਤੇ ਮਾਤਾ ਦੇ ਦੱਸਣ ਮੁਤਾਬਿਕ ਸ਼ਹੀਦ ਦੀ ਵਿਧਵਾ ਦੀ ਪੈਨਸ਼ਨ ਉਹ ਅੱਜ ਵੀ ਲੈ ਰਹੀ ਹੈ। ਪ੍ਰਧਾਨ ਨੇ ਆਖਿਆ ਮਾਤਾ ਜੋਗਿੰਦਰ ਕੌਰ ਨੂੰ ਪੁੱਤਰ ਦੀ ਸ਼ਹੀਦੀ ਦੇ 25 ਸਾਲ ਬਾਅਦ ਵੀ ਸਰਕਾਰੀ ਸਹੂਲਤਾ ਨਹੀਂ ਮਿਲ ਸਕੀਆਂ,  ਉਨ੍ਹਾਂ ਕਿਹਾ ਕਿ ਮਾਤਾ ਜੋਗਿੰਦਰ ਕੌਰ ਮੁਤਾਬਕ ਉਹ ਅੱਜ ਵੀ ਕੰਨਟੀਨ ਅਤੇ ਮੈਡੀਕਲ ਦੀ ਸਹੂਲਤ ਲਈ ਤਰਸ ਰਹੇ ਹਨ। ਜੋ ਸਰਕਾਰਾਂ ਲਈ ਸ਼ਰਮ ਦੀ ਗੱਲ ਹੈ। ਇਸ ਮੌਕੇ ਯੂਨੀਅਨ ਵੱਲੋਂ ਸ਼ਹੀਦ ਸੁਖਵਿੰਦਰ ਸਿੰਘ ਸਟੇਡੀਅਮ ਅਤੇ ਸ਼ਹੀਦ ਸੁਖਵਿੰਦਰ ਸਿੰਘ ਪ੍ਰਾਇਮਰੀ ਸਕੂਲ ਅਕਬਰਪੁਰ ਕਲਾਂ ਦਾ ਵੀ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਕਾਫੀ ਸਮੇਂ ਤੋਂ ਸਕੂਲ ਤੋਂ ਮਿਟਾਇਆ ਸ਼ਹੀਦ ਦਾ ਨਾਮ ਯੂਨੀਅਨ ਵੱਲੋਂ ਅਵਾਜ਼ ਉਠਾਉਣ ਤੇ ਦੁਬਾਰਾ ਲਿਖ ਦਿੱਤਾ ਗਿਆ ਹੈ। ਸ਼ਹੀਦ ਦੇ ਨਾਮ ਦਾ ਪੱਥਰ ਰੇਡੀਅਮ ਨਾਲ ਲਿਖ ਕੇ ਪੰਦਰਾਂ ਅਗਸਤ ਵਾਲੇ ਦਿਨ ਜਲਦ ਬਾਜ਼ੀ ਵਿਚ ਲਗਾਇਆ ਗਿਆ ਹੈ। ਇਸ ਪੱਥਰ ਤੋਂ ਸੁਖਵਿੰਦਰ ਸਿੰਘ ਲਿਖ ਦਿੱਤਾ ਗਿਆ ਸ਼ਹੀਦ ਸ਼ਬਦ ਹੀ ਨਹੀਂ ਲਿਖਿਆ ਗਿਆ ਉਨ੍ਹਾਂ ਕਿਹਾ ਕਾਗਜ਼ ਨਾਲ ਲਿਖਿਆ ਸ਼ਹੀਦ ਦਾ ਨਾਮ  ਉਖੜ ਰਿਹਾ ਹੈ ਜ਼ੋ ਧੁਪ, ਬਰਸਾਤਾਂ ਵਿਚ ਸ਼ਹੀਦ ਦੇ ਨਾਮ ਦੀ ਬੇਅਦਬੀ  ਹੈ । ਪੱਥਰ ਤੇ ਸ਼ਹੀਦ ਦਾ ਨਾਮ ਉਕਰ ਕੇ ਪੱਧਰ ਦੇ ਵਿਚ ਲਿਖਿਆ ਜਾਵੇ। ਅਤੇ ਖਾਸ ਫੂਸ ਤੇ ਜੰਗਲੀ ਬੂਟੀ ਨਾਲ ਭਰੇ ਸਟੇਡੀਅਮ ਦੀ ਸਫਾਈ ਕਰਵਾਈ ਜਾਵੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਲੋਹਗੜ੍ਹ, ਪ੍ਰੈਸ ਸਕੱਤਰ ਤਜਿੰਦਰ ਪਾਲ ਸਿੰਘ, ਮੁੱਖ ਬੁਲਾਰਾ ਸਰਬਨ ਸਿੰਘ ਜੱਜ, ਸੁਖਵਿੰਦਰ ਸਿੰਘ ਸੁੱਖ ਪਰਜੀਆ, ਡਾਕਟਰ ਮਹਿੰਦਰ ਪਾਲ ਸਿੰਘ , ਇਕਬਾਲ ਸਿੰਘ ਲੋਹਗੜ੍ਹ, ਹਰਜਿੰਦਰ ਸਿੰਘ ਚੰਦੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article“ਲੈ ਤੁਰ ਗਈ ਸਰਪੰਚੀ ਵੇ…ਹੁਣ ਚੁੱਕੀ ਫਿਰ ‘ਕੱਲੀਆਂ ਮੋਹਰਾਂ ਨੂੰ” 
Next articleਦਸਵੀਂ ਅਤੇ ਬਾਰਵੀਂ ਕਲਾਸ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸੀ ਦੇ ਕੇ ਸਨਮਾਨਿਤ ਕੀਤਾ