ਐੱਸ ਡੀ ਕਾਲਜ ‘ਚ ਅੰਤਰਰਾਸ਼ਟਰੀ ਯੁਵਕ ਦਿਵਸ ਸਬੰਧੀ ਸਮਾਗਮ

ਕਪੂਰਥਲਾ ਸੁਲਤਾਨਪੁਰ ਲੋਧੀ, 13 ਅਗਸਤ, ( ਹਨੀ ) ਐੱਸ ਡੀ ਕਾਲਜ ਫਾਰ ਵੂਮੈਨ ਵਿਖੇ ਐੱਨ ਐੱਸ ਐੱਸ ਵਿਭਾਗ ਅਤੇ ਰੈੱਡ ਰਿੱਬਨ ਕਲੱਬ ਵੱਲੋਂ ਪ੍ਰਿੰਸੀਪਲ ਡਾ. ਵੰਦਨਾ ਸ਼ੁਕਲਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੁਵਕ ਦਿਵਸ ਮਨਾਇਆ ਗਿਆ । ਇਸ ਦੌਰਾਨ ਮੈਡਮ ਸੁਨੀਤਾ ਕਲੇਰ ਨੇ ਐੱਚ ਆਈ ਵੀ ਅਤੇ ਏਡਜ਼ ਸਬੰਧੀ ਵਿਦਿਆਰਥਣਾਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਐੱਚ ਆਈ ਵੀ ਫੈਲਣ ਦੇ ਸਾਰੇ ਕਾਰਨ ਵਿਸਥਾਰ ਸਹਿਤ ਸਮਝਾਉਂਦੇ ਹੋਏ ਵਿਦਿਆਰਥਣਾਂ ਨੂੰ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ । ਪ੍ਰਿੰਸੀਪਲ ਡਾ. ਸ਼ੁਕਲਾ ਨੇ ਵਿਦਿਆਰਥਣਾਂ ਨੂੰ ਸੰਬੰਧਿਤ ਕਰਦਿਆਂ ਐੱਚ ਆਈ ਵੀ ਤੋਂ ਬਚਣ ਦਾ ਸੁਨੇਹਾ ਦਿੱਤਾ ਅਤੇ ਆਪਣੇ ਨਗਰ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ ਲਈ ਕਿਹਾ । ਮੰਚ ਸੰਚਾਲਨ ਮੈਡਮ ਰਾਜਬੀਰ ਕੌਰ ਵੱਲੋਂ ਕੀਤਾ ਗਿਆ । ਇਸ ਦੌਰਾਨ ਵਿਦਿਆਰਥਣਾਂ ਦਰਮਿਆਨ ਪੋਸਟਰ ਮੇਕਿੰਗ ਪ੍ਰਤੀਯੋਗਤਾ ਵੀ ਕਰਵਾਈ ਗਈ । ਇਸ ਮੌਕੇ ਮੈਡਮ ਕਸ਼ਮੀਰ ਕੌਰ, ਰੀਟਾ ਮਸੀਹ, ਕਿਰਨਦੀਪ ਕੌਰ, ਸੋਬੀਆ, ਸੋਨੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰੂ ਨਾਨਕ ਖਾਲਸਾ ਕਾਲਜ ਦੀਆਂ ਵਿਦਿਆਰਥਣਾਂ ਮੱਲਾਂ ਮਾਰੀਆਂ
Next articleਜਪਾਨੀ  ਸੰਗਤ ਨੇ ਪਵਿੱਤਰ ਵੇਈਂ ਤੇ ਕੀਤਾ ਜਪੁਜੀ ਸਾਹਿਬ ਦਾ ਗੁਣਗਾਨ ਜਪਾਨੀ ਵਫਦ ਵੱਲੋਂ ਪਵਿੱਤਰ ਵੇਈਂ ਦਾ ਦੌਰਾ