ਐਮ. ਜੀ. ਆਰੀਆ ਕੰਨਿਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਅੱਪਰਾ ਵਿਖੇ ਵਿਦਿਆਰਥਣਾਂ ਨੇ ਤੀਆਂ ਦਾ ਤਿਉਹਾਰ ਮਨਾਇਆ 

ਜਲੰਧਰ, ਅੱਪਰਾ (ਜੱਸੀ)-ਸਥਾਨਕ ਐਮ. ਜੀ. ਆਰੀਆ ਕੰਨਿਆ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਅੱਪਰਾ ਵਿਖੇ ਸਕੂਲ ਦੀਆਂ ਸਮੂਹ ਵਿਦਿਆਰਥਣਾਂ ਵਲੋਂ ਤੀਆਂ ਦਾ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਵਿਦਿਆਰਥਣਾਂ ਨੇ ਗਿੱਧਾ, ਬੋਲੀਆਂ, ਕਵਿਤਾਵਾਂ, ਗੀਤ ਆਦਿ ਗਾ ਕੇ ਆਪਣਾ ਮਨ ਪਰਚਾਵਾ ਕੀਤਾ। ਇਸ ਸਮਾਗਮ ਦੌਰਾਨ ਬੋਲਦਿਆਂ ਪ੍ਰਿੰਸੀਪਲ ਮਾਸਟਰ ਵਿਨੋਦ ਕੁਮਾਰ ਅੱਪਰਾ ਨੇ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਸਮਾਜ ਤੇ ਸੱਭਿਆਚਾਰ ਨਾਲ ਜੁੜੇ ਰਹਿਣਾ ਚਾਹੀਦਾ ਹੈ, ਉਨਾਂ ਅੱਗੇ ਕਿਹਾ ਕਿ ਤੀਆਂ ਦਾ ਤਿਉਹਾਰ ਵੀ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਕਰਦਾ ਹੈ ਤੇ ਯੁਵਾ ਪੀੜੀ ਨੂੰ ਪੰਜਾਬ ਤੇ ਪੰਜਾਬੀਅਤ ਪ੍ਰਤੀ ਸਮਰਪਿਤ ਹੋਣ ਦਾ ਸੰਦੇਸ਼ ਦਿੰਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਫਿਲੌਰ ਵਲੋਂ ਭੇਜਿਆ ਮੰਗ ਪੱਤਰ
Next articleਪੰਜਾਬ ਸੇਵਾ ਗਰੁੱਪ ਤੇ ਸਿੰਘ ਏਡ ਵਲੋਂ ਹੜ੍ਹ ਪੀੜਤਾਂ ਲਈ ਲਗਾਤਾਰ ਸੇਵਾ ਨਿਭਾਉਣਾ ਬਹੁਤ ਵੱਡੀ ਸੇਵਾ – ਸੂਦ