ਬਸਪਾ ਵਲੋਂ 9 ਅਗਸਤ ਨੂੰ ਬੰਦ ਦੀ ਕਾਲ ਦਾ ਸਮਰਥਨ – ਹਲਕਾ ਵਿਧਾਇਕ ਡਾ ਨਛੱਤਰ ਪਾਲ

ਕੈਪਸ਼ਨ ਡਾ ਨਛੱਤਰ ਪਾਲ ਵਿਧਾਇਕ ਹਲਕਾ ਨਵਾਂਸ਼ਹਿਰ ਤੇ ਪ੍ਰਵੀਨ ਬੰਗਾ 9 ਅਗਸਤ ਦੀ ਬੰਦ ਕਾਲ ਦਾ ਸਮਰਥਨ ਕਰਦੇ ਹੋਏ ਇਸ ਮੌਕੇ ਜਿਲਾ ਪ੍ਰਧਾਨ ਸਰਬਜੀਤ ਜਾਫਰਪੁਰ ਤੇ  ਆਗੂ ਸਹਿਬਾਨ

ਨਵਾਂਸ਼ਹਿਰ (ਸਮਾਜ ਵੀਕਲੀ)- ਮਨੀਪੁਰ ਵਿੱਚ ਆਦੀਵਾਸੀਆਂ ਤੇ ਲੰਬੇ ਸਮੇਂ ਤੋਂ ਆਦੀਵਾਸੀਆਂ ਉੱਪਰ ਜੁਲਮ ਤੇ ਤਸ਼ੱਦਦ ਹੋ ਰਿਹਾ ਹੈ. 4 ਮਈ ਮਨੀਪੁਰ ਨਾਲ ਸੰਬੰਧਤ ਜੋ ਵੀਡੀਓ ਸੋਸ਼ਲ ਮੀਡੀਏ ਤੇ ਵਾਇਰਲ ਹੋਈ ਸੀ ਉਸ ਨੇ ਦੇਸ਼ ਵਿਦੇਸ਼ ਵਾਸੀਆਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ ਹਨ. ਆਦੀਵਾਸੀ ਔਰਤਾਂ ਨਾਲ ਜੋ ਗੈਰਮਨੁਖੀ ਸਲੂਕ ਤੇ ਵੱਡੀ ਭੀੜ ਦੀ ਹਾਜਰੀ ਛੋਟੀ ਬੱਚੀ ਨਾਲ ਗੈਂਗਰੇਪ ਤੇ ਕੀਤੀ ਹਤਿਆ ਨੂੰ 2 ਮਹੀਨਿਆਂ ਤਕ ਦੋਸ਼ੀਆਂ ਦੇ ਖਿਲਾਫ ਭਾਜਪਾ ਦੀ ਸਰਕਾਰ ਵਲੋਂ ਕਾਰਵਾਈ ਨਾ ਕਰਨਾ, ਗੈਰ ਜਿਮੇਵਾਰ ਕਾਰਵਾਈ ਦੇ ਵਿਰੋਧ ਵਿਚ ਦੇਸ਼ ਵਿਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ.

ਬਹੁਜਨ ਸਮਾਜ ਪਾਰਟੀ ਪੰਜਾਬ ਅਤੇ ਚੰਡੀਗੜ੍ਹ ਦੇ ਇੰਚਾਰਜ ਡਾ ਨਛੱਤਰ ਪਾਲ ਵਿਧਾਇਕ ਹਲਕਾ ਨਵਾਂਸ਼ਹਿਰ ਨੇ ਪ੍ਰਵੀਨ ਬੰਗਾ ਸੂਬਾ ਜਨਰਲ ਸਕੱਤਰ ਬਸਪਾ ਪੰਜਾਬ ਇੰਚਾਰਜ ਹਲਕਾ ਬੰਗਾ, ਸਰਬਜੀਤ ਜਾਫਰਪੁਰ ਜਿਲਾ ਪ੍ਰਧਾਨ ਦੀ ਹਾਜਰੀ ਵਿੱਚ ਮਨੀਪੁਰ ਅਤਿਆਚਾਰ ਵਿਰੋਧੀ ਐਕਸ਼ਨ ਕਮੇਟੀ ਵਲੋਂ 9 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਦਾ ਬਹੁਜਨ ਸਮਾਜ ਪਾਰਟੀ ਸਮਰਥਨ ਕਰਨ ਦਾ ਐਲਾਨ ਕਰਦੇ ਹੋਏ ਆਖਿਆ ‘ਮਨੀਪੁਰ ਦੀ ਅਜਿਹੀ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲੀ ਪਹਿਲੀ ਘਟਨਾ ਨਹੀਂ ਹੈ ਇਸ ਤੋ ਪਹਿਲਾਂ ਉੜੀਸਾ ਵਿੱਚ ਗਾਹਮ ਸਟੇਨ ਦੇ ਪਰਿਵਾਰ ਨੂੰ ਕਾਰ ਵਿੱਚ ਸਾੜਿਆ, ਗੋਧਰਾ ਕਾਂਡ ਵਿਚ ਗਰਭਵਤੀ ਔਰਤਾਂ ਨਾਲ ਅਣਮਨੁੱਖੀ ਤਸ਼ੱਦਦ ਤੇ ਦੇਸ਼ ਦੇ ਹਰ ਕੋਨੇ ਕੋਨੇ ਵਿੱਚ ਦਲਿਤ ਪਛੜੇ ਤੇ ਧਾਰਮਿਕ ਘਟ ਗਿਣਤੀ ਵਰਗਾਂ ਦੇ ਲੋਕਾਂ ਤੇ ਆਏ ਦਿਨ ਤਸ਼ੱਦਦ ਦੀਆਂ ਘਟਨਾਵਾਂ ਹੋ ਰਹੀਆਂ ਹਨ. ਬਸਪਾ ਆਦੀਵਾਸੀਆਂ ਨੂੰ ਇਨਸਾਫ ਦਿਵਾਉਣ ਲਈ 9 ਅਗਸਤ ਦੀ ਬੰਦ ਕਾਲ ਦਾ ਸਮਰਥਕ ਕਰਦੀ ਹੈ।’ ਇਸ ਮੌਕੇ ਤੇ ਮੇਜਰ ਸਿੰਘ ਘਟਾਰੋਂ, ਸਰਵਣ ਰਾਮ, ਬਲਵਿੰਦਰ ਭੰਗਲ, ਕੌਂਸਲਰ ਗੁਰਮੁੱਖ ਸਿੰਘ ਨੌਰਥ, ਮਾਸਟਰ ਪ੍ਰੇਮ ਰਤਨ, ਹਰਮੇਸ਼ ਕੁਮਾਰ, ਕਮਲਪ੍ਰੀਤ ਪ੍ਰਿੰਸ, ਮਾਸਟਰ ਹਰਮੇਸ਼ ਨੌਰਦ, ਸੋਨੂੰ ਲੱਧੜ, ਹਰਬੰਸ ਜਾਨੀਆਲ, ਰਜਿੰਦਰ ਕੁਮਾਰ ਗੋਬਿੰਦਾ, ਕਸ਼ਮੀਰ ਸਿੰਘ, ਅਮਰੀਕ ਬੰਗਾਂ, ਬਿਸ਼ਨ ਦਾਸ ਰਾਜਾ, ਤੋ ਇਲਾਵਾ ਆਗੂ ਹਾਜਰ ਸਨ।

Previous article ਪਿੰਡ ਕੜ੍ਹਾਲ ਕਲਾਂ ਦੇ ਲੋਕਾਂ ਨੇ ਮਨਾਇਆ ਤੀਆਂ ਦਾ ਤਿਉਹਾਰ
Next article7 अगस्त राष्ट्रीय ओबीसी दिवस पर ओबीसी समाज के मुद्दे और चुनौतियां विषय पर बरवा मोड़, गोसाई की बाजार, आजमगढ़ में गोष्ठी हुई