(ਸਮਾਜ ਵੀਕਲੀ)-ਪੁਰਾਣੇ ਸਮਿਆਂ ਵਿੱਚ ਇੱਕ ਮਾਸਟਰ ਬੱਚਿਆਂ ਨੂੰ ਪੜ੍ਹਾਉਣ ਲਈ ਖੋਤੇ ਤੇ ਜਾਇਆ ਕਰਦਾ ਸੀ। ਇੱਕ ਦਿਨ ਰਸਤੇ ਵਿੱਚ ਜਾਂਦਿਆਂ ਖੋਤੇ ਨੇ ਮਾਸਟਰ ਨੂੰ ਪੁੱਛਿਆ,” ਮਾਸਟਰ ਜੀ ਤੁਸੀਂ ਰੋਜ਼ ਰੋਜ਼ ਮੇਰੇ ਤੇ ਸਵਾਰੀ ਕਰਕੇ ਕਿੱਧਰ ਨੂੰ ਜਾਂਦੇ ਓ,” ਮਾਸਟਰ ਨੇ ਜੁਆਬ ਦਿੱਤਾ, ਕਿਹਾ, “ਮੈਂ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਜਾਂਦਾ ਹਾਂ”। ਤਾਂ ਅੱਗੋਂ ਖੋਤਾ ਕਹਿਣ ਲੱਗਿਆ।”ਮਾਸਟਰ ਜੀ ਪੜ੍ਹਨ ਨਾਲ ਕੀ ਹੋ ਜਾਂਦਾ,” ਮਾਸਟਰ ਨੇ
ਕਿਹਾ, “ਤੂੰ ਕੀ ਲੈਣਾ, ਚੁੱਪ ਕਰਕੇ ਤੁਰਿਆ ਚੱਲ, ਮੈਂ ਕਿਤੇ ਤੇਰੀਆਂ ਗੱਲਾਂ ਵਿੱਚ ਲੱਗ ਕੇ ਸਕੂਲੋਂ ਲੇਟ ਨਾ ਹੋ ਜਾਵਾਂ”। ਖੋਤੇ ਦੇ ਵਾਰ ਵਾਰ ਪੁੱਛਣ ਤੇ, ਮਾਸਟਰ ਕਹਿਣ ਲੱਗਿਆ , “ਪੜ੍ਹਨ ਨਾਲ ਅਕਲ ਆ ਜਾਂਦੀ ਆ, ਸਿਆਣੇ ਹੋ ਜਾਈਦਾ,” ਖੋਤਾ ਕਹਿਣ ਲੱਗਿਆ,” ਮਾਸਟਰ ਜੀ ਫਿਰ ਤੁਸੀਂ ਮੈਨੂੰ ਵੀ ਪੜ੍ਹਾ ਦਿਓ , ਮੈਨੂੰ ਵੀ ਅਕਲ ਆ ਜਾਵੇਗੀ”। ਤਾਂ ਮਾਸਟਰ ਕਹਿਣ ਲੱਗਿਆ, “ਨਹੀਂ! ਤੈਨੂੰ ਨਹੀਂ ਪੜ੍ਹਾਉਣਾ”, ਖੋਤੇ ਨੇ ਆਖਿਆ,” ਜੀ ਕਿਉਂ?”
ਮਾਸਟਰ ਨੇ ਕਿਹਾ, “ਜੇ ਤੂੰ ਪੜ੍ਹ ਗਿਆ ਤੈਨੂੰ ਅਕਲ ਆ ਜਾਣੀਂ ਆ, ਫਿਰ ਮੈਂ ਸਵਾਰੀ ਕਿਸ ਤੇ ਕਰਿਆ ਕਰਾਂਗਾ”। ਇਸ ਕਰਕੇ ਤੂੰ ਅਨਪੜ੍ਹ ਹੀ ਠੀਕ ਹੈ।
ਹੁਣ ਖੋਤਾ ਸੋਚਦਾ ਜਾਂਦਾ ਸੀ ਕਿ ਪਤਾ ਨੀ ਮੇਰੇ ਵਰਗਿਆਂ ਹੋਰ ਕਿੰਨਿਆਂ ਕੁ ਨੂੰ ਇਹ ਲੋਕ ਅਨਪੜ੍ਹ ਰੱਖ ਕੇ ਸਵਾਰੀ ਕਰਦੇ ਹੋਣਗੇ।
ਬਸ ਇਹੀ ਹਾਲ ਅੱਜ ਸਾਡੀਆਂ ਸਰਕਾਰਾਂ ਸਾਡੇ ਲੀਡਰਾਂ ਦਾ, ਕੇ ਲੋਕਾਂ ਨੂੰ ਅਨਪੜ੍ਹ , ਨਸ਼ਈ ਮੂਰਖ ਬਣਾ ਕੇ ਸਿਰਫ਼ ਵੋਟਾਂ ਲੈਣ ਤੱਕ ਹੀ ਸੀਮਤ ਰੱਖੋ। ਇਹਨਾਂ ਤੇ ਰਾਜ ਕਰੀ ਚੱਲੋ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ
ਫੋਨ ਨੰਬਰ
,94658-21417
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly