ਖੇਡ ਪ੍ਮੋਟਰ ਬੱਬਲੂ ਅਮਰੀਕਾ ਨੂੰ ਸਦਮਾ ਮਾਤਾ ਦਾ ਦਿਹਾਂਤ

 ਅਮਰੀਕਾ ਨਕੋਦਰ ਮਹਿਤਪੁਰ  4 ਅਗਸਤ (ਹਰਜਿੰਦਰ ਪਾਲ ਛਾਬੜਾ) 9592282333-
ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਪ੍ਫੁਲਿਤ ਕਰਨ ਹਮੇਸ਼ਾ ਆਪਣਾ ਯੋਗਦਾਨ ਪਾਉਣ ਵਾਲੇ ਨੌਜਵਾਨ ਖੇਡ ਪ੍ਮੋਟਰ ਸ੍ ਹਰਦੀਪ ਸਿੰਘ ਬੱਬਲੂ USA ਤੇ  ਜਸਵੀਰ ਸਿੰਘ ਜੱਸਾ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰ ਯੋਗ ਮਾਤਾ ਜੀ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਇਸ ਦੁੱਖ ਦੀ ਘੜੀ ਵਿੱਚ ਕਬੱਡੀ ਜਗਤ ਨਾਲ ਜੁੜੇ ਲੋਕਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਧੂਰੀ ਲਾਗਲੇ ਪਿੰਡ ਜੱਖਲਾਂ ਨਾਲ ਸੰਬੰਧਿਤ ਹਰਦੀਪ ਸਿੰਘ ਬੱਬਲੂ ਦਾ ਪਰਿਵਾਰ ਅਮਰੀਕਾ ਰਹਿੰਦਾ ਹੈ। ਉਹ ਮੀਰੀ ਪੀਰੀ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਬੈਨਰ ਹੇਠ ਧੂਰੀ ਵਿੱਚ ਵੱਡਾ ਟੂਰਨਾਮੈਂਟ ਕਰਾਉਂਦੇ ਹਨ।ਇਲਾਕੇ ਵਿੱਚ ਹੁੰਦੇ ਕਬੱਡੀ ਟੂਰਨਾਮੈਂਟ ਤੇ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।
ਇਸ ਮੌਕੇ ਪ੍ਸਿੱਧ ਕੁਮੈਂਟੇਟਰ ਸਤਪਾਲ ਖਡਿਆਲ, ਸੀਨੀਅਰ ਪੱਤਰਕਾਰ ਹਰਜਿੰਦਰ ਪਾਲ ਛਾਬੜਾ  ਪ੍ਰੋ ਸੇਵਕ ਸ਼ੇਰਗੜ, ਸ਼ੌਕੀ ,ਰੈਫਰੀ ਸੱਤ ਝਨੇੜੀ, ਡੈਨੀ ਦਿੜਬਾ, ਮਨੀ ਧੂਹੜ ਨੇ ਕਿਹਾ ਕਿ ਪਰਮਾਤਮਾ ਵਿਛੜੀ ਰੂਹ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਤ_ਦੀ_ਕਹਾਣੀ
Next articleਮਿੰਨੀ ਕਹਾਣੀ (ਤੂੰ ਕੀ ਲੈਣਾ )