(ਸਮਾਜ ਵੀਕਲੀ)
ਦੇਖ ਚੜ੍ਹੀ ਘਟਾ, ਵਰ੍ਹੇ ਰਿਮਝਿਮ ਸਾਵਣ ਦੀ ਬੱਦਲੀ
ਕਿਤੇ ਰੂਹ ਦੁੱਖਾਂ ਨੇ ਕੀਲੀ, ਕਿਤੇ ਮਿਲਣ ਸੱਜਣ ਸੱਜਣੀ
ਕਿਤੇ ਖੁਸ਼ੀਆਂ ਖੇੜੇ, ਨਾਰਾਂ ਨੱਚਣ, ਪੀਘਾਂ ਝੂਟਣ ਨਣਾਨ ਭਰਜਾਈ
ਕਿਤੇ ਬਨਣ ਮਾਲ਼ ਪੁੁੜੇ, ਕਿਤੇ ਜਿੰਦ ਉਸਦੀ ਜੁਦਾਈ ਚ ਕੁਰਲਾਈ
ਸਾਵਣ ਆਇਆ,ਸਾਵਣ ਆਇਆ ,ਹੇਕ ਗੀਤਾਂ ਦੀ ਬਣਾਈ
ਕਿਤੇ ਜੋੜਾ-ਜੋੜਾ ਤੁਰਿਆ ਏ,ਕਿਤੇ ਬਾਝ ਸੱਜਣ ਰੂਹ ਕੁਮਲਾਈ
ਕਿਣ-ਮਿਣ,ਕਿਣ-ਮਿਣ ਬੱਦਲੀ ਵਰੇ,ਬਬੀਹੇ ਤਾਣ ਬਿਰਹੋਂ ਦੀ ਗਾਈ
ਕਿਤੇ ਬਾਹਰੋਂ ਤਨ ਭਿਜੇ ਨੇ,ਕਿਤੇ ਅੰਦਰੋਂ ਅੱਗ ਵਿਛੋੜੇ ਦੀ ਪਾਏ ਦੁਹਾਈ
ਵਲ ਵਲ ਆਵੇ ਫਿਰ ਰਿਮਝਿਮ ਬਦਲੀ ਛਾਏ, ਕਿਤੇ ਪੱਕਦੇ ਨੇ ਪੂੜੇ
ਕਿਤੇ ਰੋਂਦਾ ਦਿਲ ਕਹੇ,ਕਾਹਤੋਂ ਤੋੜ ਗਿਆਂ ਸੱਜਣਾ,ਬਣਾਕੇ ਰਿਸ਼ਤੇ ਗੂੜੇ
ਕਿਤੇ ਰੱਬ ਸੱਜਣ ਲੱਗਦਾ, ਜਿੰਦਗੀ ਏ ਹਾਸੇ ,ਖੁਸ਼ੀਆਂ ਖੇੜੇ
ਕਿਤੇ ਰੱਬ ਦੁਸ਼ਮਣ ਜਾਪੇ,ਬਿਨ ਸੱਜਣ ਜਿੰਦਗੀ ਝਗੜੇ ਝੇੜੇ
ਕਦੀ ਰਿਮਝਿਮ ਸਾਵਣ ਝੜੀ ਪਈ ਲੱਗੀ, ਜਿਵੇਂ ਸਣਾਵੇ ਮੇਲ ਕਹਾਣੀ
ਕਿਤੇ ਬਿਰਹਣ ਜਾਨੋਂ ਖੁਸੇ,ਜਿਵੇਂ ਪਿਪਲੀ ਦੇ ਪਤਿਆਂ ਚੋਂ ਡਿਗੇ ਪਾਣੀ
ਹਰ ਘਰ ਖੁਸ਼ੀਆ ਹੋਣ,ਸ਼ਗਨ ਮਨਾਣੇ ਨੂੰ ਸੱਸਾ ਮਾਵਾਂ ਵੀ ਹੋਣ ਜਰੂਰ
ਰੱਬਾ ਵਾਂਗ ਦੁਨੀਆਂ ਤੂ ਵੀਂ ਪੱਖਪਾਤ ਕਰੇਂ ਤੇਰੇ ਵੀ ਨਾ ਇੱਕੋ ਦਸਤੂਰ
ਇਹ ਬੂੰਦਾਂ ਖੁਸ਼ੀ ਨੇ ਜਾਂ ਤੂੰ ਨੀਰ ਵਹਾ ਰਿਹਾਂ,ਰੱਬਾ ਤੂੰ ਵੀ ਦੱਸਦਾ ਜਾਵੀਂ
ਕਦੀ ਬਣ ਬੰਦਾ ਧਰਤੀ ਤੇ ਆਵੀਂ,ਮੇਲ ਵਿਛੋੜੇ ਤੂੰ ਵੀ ਹੰਢਾਵੀਂ
ਨਵਜੋਤਕੌਰ ਨਿਮਾਣੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly