ਸੂਲਾਂ ਕੰਡੇ ਬੀਜਣ ਵਾਲਾ..

   ਸੁਖਦੇਵ ਸਿੱਧੂ...
 (ਸਮਾਜ ਵੀਕਲੀ)
ਮੇਰੇ ਦੇਸ਼ ਦਾ ਬੁਜ਼ਦਿਲ ਹਾਕਮ,ਹੱਥਾਂ ਦੇ ਨਾਲ ਦਿੱਤੀਆਂ ਕੁੱਝ ਗੰਢਾਂ,ਮੂੰਹ ਦੇ ਨਾਲ ਹੁਣ ਖੋਲ੍ਹ ਰਿਹੈ ।
ਬੜੀ ਵੱਡੀ ਪੱਧਰ ਤੋਂ ਸੰਵਿਧਾਨ ਦੀ ਅਵੱਗਿਆ ਕਰਦਾ ਉਹ ਧਰੋਹੀ,ਕੂੜ ਦੇ ਹੱਕ ਵਿੱਚ ਬੋਲ ਰਿਹੈ ।
ਹਾਕਮ ਹਕੂਮਤ ਅਤੇ ਫਰਜ਼ੀਵਾੜਾ ਨਕਲੀ ਪੁਰਾਤਨਤਾ ਵਿੱਚ ਵਾੜੀ ਜਾਂਦਾ ਸਾਡੇ ਸਹੀ ਦਸਤੂਰਾਂ ਨੂੰ,
ਮਣੀਪੁਰ ਤੇ ਹਰਿਆਣਾ ਦੀਆਂ ਜ਼ਾਲਮੀ ਕਹਾਣੀਆਂ ਸੁਣਦਿਆਂ,ਖਮੋਸ਼ੀ ਰੱਖਣ ਦੇ ਵਿੱਚ ਡੋਲ ਰਿਹੈ!
ਕਮਲ-ਸੰਗੀ ਅਦਾਰੇ ਲਿਆ ਧਰਦੈ,ਉਹ ਲੋਕਾਂ ਨੂੰ ਡਰੂ ਤੇ ਕੰਗਾਲ ਜਿਹੇ ਬਣਾਉਣ ਦੇ ਕਾਰੇ ਘੜਦੈ,
ਪ੍ਰਾਚੀਨ ਸੇਂਗੋਲ ਗੱਡ,ਨਵੀਂ ਉਸਾਰੀ ਬੇਲੋੜੀ ਸੰਸਦ ‘ਚੋਂ ਪੱਕੀ ਸੱਤਾ-ਸਥਾਪਤੀ ਵਿਦਵਤਾ ਟੋਲ ਰਿਹੈ ।
ਨਕਲੀ ਚਾਹ ਵੇਚਣ ਵਾਲਾ ਹਲਵਾਈ,ਨਕਲੀ ਡਿਗਰੀਆਂ ਵਿੱਚ ਪੂਰੀ ਕਰ ਗਿਆ ਉੱਚ ਪੜ੍ਹਾਈ,
ਲੋਕਾਂ ਨੂੰ ਸੱਭ ਪਤਾ ਲੱਗਣ ਤੇ ਫੇਰ ਵੀ ਉਹ ਅੱਤ ਜਹਿਰੀਲੀਆਂ ਖਤਰਨਾਕ ਕੜ੍ਹੀਆਂ ਘੋਲ਼ ਰਿਹੈ ।
ਦੇਸ਼ ਬਦੇਸ਼ ਵਿੱਚ ਨਕਲੀ ਠੱਗਣੇ ਭਾਸ਼ਣ ਠੇਠਰਤਾਈ ਮੁਕਟ,ਬੋਲਦਾ ਰਹਿੰਦਾ ਹੈ ਨਿਰਲੱਜ ਹੋ ਕੇ,
ਆਏ ਨਵੇਂ ਦਿਨ ਲੋਕਾਂ ਦੀਆਂ ਜੇਬਾਂ ਖਾਲੀ ਕਰਨ ਲਈ ਜੋ ਕਿਵੇਂ ਨਵੇਂ ਨੁਸਖੇ ਤਰੀਕੇ ਫਰੋਲ ਰਿਹੈ ।
ਹੱਦੋਂ ਵੱਧ ਮੱਛਰ ਰਿਹਾ ਉਹ ਮਟਮੈਲਾ ਤਾਨਾਸ਼ਾਹ,ਹੋਰ ਅੱਥਰਾ ਬਣੀ ਜਾ ਰਿਹਾ ਜਿਦੀਆ ਗੁਸੈਲਾ,
ਸਮੇਂ ਦੇ ਦਰਸ਼ਨੀ ਸੱਚ ਨੂੰ ਪੈਰਾਂ ਹੇਠਾਂ ਰੋਲ਼ ਰਿਹੈ,ਦਗਦੇ ਸੂਰਜ ਨੂੰ ਕਰੀ ਜਾਂਦਾ ਬੋਲ ਕੁਬੋਲ ਰਿਹੈ ।
ਲੋਕ-ਸਭਿਆਚਾਰ ਵਿਰਸੇ ਬੋਲੀ ਭਾਸ਼ਾਵਾਂ,ਘੱਟ ਗਿਣਤੀ ਜਾਤੀਆਂ ਅੰਨ੍ਹੇਵਾਹ ਕੁਚਲੀ ਜਾਂਦਾ ਕਿ,
ਉਹ ਅਣਜਾਣ ਕੀ ਸਮਝੇ ਸਾਡੇ ਇਤਿਹਾਸ ਦੇ ਜਿੰਦਗੀ-ਵਲਵਲਿਆਂ ਬਾਰੇ ਉਹ ਕਿਓਂ ਰੋਲ਼ ਰਿਹੈ।
ਸਵੱਛ ਦੇਸ਼ ਵਿੱਚ ਢੇਰ ਗੰਦਗੀ ਦੇ ਮੁਕਾਬਲਤਨ ਗੰਦੇ ਉਜਾੜੂ ਅਰਥ ਨੇ ਉਹਦੀ ਰਾਮ-ਬੰਦਗੀ ਦੇ,
‘ ਵਿਸ਼ਵ-ਗੁਰੂ ‘ ਨੇ ਬੀੜਾ ਕੀ ਚੁੱਕਿਆ,ਦੇਸ਼ ‘ਚੋਂ ਉੱਠਦੇ ਜਗਦੇ ਲਲਕਾਰੇ ਵਹਿਸ਼ੀ ਬਣ ਮਧੋਲ਼ ਰਿਹੈ ।
ਹਰ ਹਾਕਮ ਦੀ ਕੂੜ ਨਿਰਦੈਤਾ ਦੇ ਸਿੱਟਿਆਂ ਨੂੰ ਉਸਨੂੰ ਵੀ ਭੁਗਤਣਾ ਹੁੰਦਾ ਆਇਆ ਹੈ ਆਖਿਰ,
ਮਨੁੱਖਤਾ ਬਾਰੇ ਸੂਲਾਂ ਕੰਡੇ ਬੀਜਣ ਵਾਲੇ ਦੇ,ਮੁਸੀਬਤ ਪੈਣ ਤੋਂ ਨੇੜਲੂ ਵੀ ਕਦੇ ਨਾ ਕੋਈ ਕੋਲ ਰਿਹੈ ।
              ਸੁਖਦੇਵ ਸਿੱਧੂ…               .
              ਸੰਪਰਕ ਨੰਬਰ   :   
              9888633481 .
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article(ਕੁੜਮ ਕੁੜਮਣੀ ਨੱਚਣ ਡੀ ਜੇ ਤੇ)
Next articleਕਵਿਤਾ